ਸ਼ਿਵ ਸੈਨਾ ਦੇ ਰਾਸਟਰੀ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਅਤੇ ਕਿਸਾਨਾਂ ਦੀ ਮੌਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ | ਸੰਜੇ ਰਾਉਤ ਨੇ ਕਿਹਾ ਹੈ ਕਿ ਇਹ ਰਾਜਨੀਤੀ ਦਾ ਮਾਮਲਾ ਨਹੀਂ ਹੈ, ਪਰ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਕਿਉਂ ਮਾਰਿਆ ਗਿਆ |
ਉਨ੍ਹਾਂ ਕਿਹਾ ਕਿ ਜੇਕਰ ਪੀਐਮ ਮੋਦੀ ਕਿਸਾਨਾਂ ਨੂੰ ਪਿਆਰ ਕਰਦੇ ਹਨ ਤਾਂ ਉਨ੍ਹਾਂ ਨੂੰ ਗੱਲ ਕਰਨੀ ਚਾਹੀਦੀ ਹੈ | ਸੰਜੇ ਰਾਉਤ ਨੇ ਕਿਹਾ, ”ਹਰਿਆਣਾ ‘ਚ ਕਿਸਾਨਾਂ ‘ਤੇ ਹਮਲੇ ਹੋਏ | ਉਸ ਤੋਂ ਬਾਅਦ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਮਾਰਿਆ ਗਿਆ | ਜੇ ਤੁਸੀਂ (ਪੀਐਮ ਮੋਦੀ) ਕਿਸਾਨਾਂ ਨੂੰ ਪਿਆਰ ਕਰਦੇ ਹੋ, ਤਾਂ ਗੱਲ ਕਰੋ |
ਉਨ੍ਹਾਂ ਕਿਹਾ ਲਖੀਮਪੁਰ ਖੀਰੀ ਵਿਚ ਜੋ ਵਾਪਰਿਆ ਉਸ ਨਾਲ ਸਾਰੀ ਦੁਨੀਆ ਦੁਖੀ ਹੈ |
ਸੰਜੇ ਰਾਉਤ ਨੇ ਕਿਹਾ, ”ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਨਾਲ ਕੀਤਾ ਗਿਆ ਸਲੂਕ ਗ਼ਲਤ ਹੈ | ਤੁਸੀਂ ਕਾਂਗਰਸ ਨਾਲ ਲੜ ਸਕਦੇ ਹੋ, ਪਰ ਤੁਸੀਂ ਅਜਿਹਾ ਬਿਲਕੁਲ ਨਹੀਂ ਕਰ ਸਕਦੇ | ਕਿਸਾਨਾਂ ਦਾ ਕਤਲ ਹੋਇਆ ਹੈ, ਪਰ ਹੁਣ ਤਕ ਪ੍ਰਧਾਨ ਮੰਤਰੀ ਦੇ ਪੱਖ ਤੋਂ ਕੋਈ ਬਿਆਨ ਨਹੀਂ ਦਿਤਾ ਗਿਆ ਹੈ |