ਨਵੀਂ ਦਿੱਲੀ। ਵੈਸੇ ਤਾਂ EVM ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਕੁਝ ਲੋਕ ਬੋਲਦੇ ਆ ਰਹੇ ਹਨ ਪਰ ਕੁਝ ਦਿਨ ਪਹਿਲਾਂ ਕਰਨਾਟਕਾ ਦੇ ਕੋਰਟ ਵਿੱਚ EVM ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ ਹੈ ।ਕਰਨਾਟਕਾ ਵਿੱਚ ਵਿਧਾਇਕ H. K. Patil ਦੀ RTI ਨਾਲ ਉਦੋਂ ਹੰਗਾਮਾ ਖੜਾ ਹੋ ਗਿਆ ਜਦੋਂ RTI ਵਿੱਚ ਖੁਲਾਸਾ ਹੋਇਆ ਕਿ 2016 ਤੋਂ 2018 ਤਕ 19 ਲੱਖ EVM ਗਾਇਬ ਹੋ ਚੁੱਕੀਆਂ ਹਨ।
ਇਹ ਮਸਲਾ ਵਿਧਾਇਕ ਪਾਟਿਲ ਵੱਲੋਂ ਕਰਨਾਟਕਾ ਵਿਧਾਨਸਭਾ ਵਿੱਚ ਪੂਰੇ ਜੋਰਾਂ ਸ਼ੋਰਾਂ ਨਾਲ ਚੁੱਕਿਆ ਗਿਆ । ਜਿਸ ਤੋਂ ਬਾਦ ਸਪੀਕਰ Vishweshwar Hegde Kageri, ਨੇ ਓਹਨਾਂ ਨੂੰ ਕਾਰਵਾਹੀ ਦਾ ਭਰੋਸਾ ਦਿੰਦਿਆਂ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੀ ਸਖ਼ਤ ਜਾਂਚ ਕਰਨ ਦੀ ਗੁਜਾਰਿਸ਼ ਕਰਾਂਗਾ ।ਕਾਂਗਰਸ ਵਿਧਾਇਕ ਨੇ ਚੋਣ ਕਮਿਸ਼ਨ ਨੂੰ ਵੀ ਨੋਟਿਸ ਦੇਣ ਦੀ ਮੰਗ ਕੀਤੀ ।ਓਹਨਾਂ ਕਿਹਾ ਕਿ ਉਹਨਾਂ ਦੀ ਇਹ ਗੱਲ ਸਦਨ ਤਕ ਵੀ ਪਹੁੰਚਣੀ ਚਾਹੀਦੀ ਹੈ ।
RTI ਦੀ ਰਿਪੋਰਟ ਮੁਤਾਬਿਕ Bharat Elactronics Limited ਦੀਆਂ ਭੇਜੀਆਂ 9.6 ਲੱਖ EVM ਮਸ਼ੀਨਾਂ ਗਾਇਬ ਹੋਈਆਂ ਹਨ ,ਜਦਕਿ 10 ਲੱਖ ਦੇ ਕਰੀਬ EVM ਉਹ ਗਾਇਬ ਹੋਈਆਂ ਹਨ ਜੋ Elactronics Corporation Of India Limited ਨੇ ਸਪਲਾਈ ਕੀਤੀਆਂ ਸੀ। ਚੋਣ ਕਮੀਸ਼ਨ ਨੂੰ ਇਸ ਮਾਮਲੇ ਵਿਚ ਕਈ ਵਾਰ ਸਵਾਲ ਪੁੱਛਿਆ ਗਿਆ ਪਰ ਉਨ੍ਹਾਂ ਵੱਲੋਂ ਇਸ ਸਵਾਲ ਦਾ ਕੋਈ ਜਵਾਬ ਨਹੀਂ ਆਇਆ। ਭਾਰਤ ਇਲੈਕਟ੍ਰੋਨਿਕਸ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ 2014 ਵਿੱਚ 62183 EVM ਭੇਜੀਆਂ ਗਈਆਂ ਸੀ ਜੋ ਵਾਪਸ ਨਹੀਂ ਆਇਆਂ।
ਵਿਧਾਨ ਸਭਾ ਵਿੱਚ ਪਾਟਿਲ ਵੱਲੋਂ ਇਹ ਸਵਾਲ ਵੀ ਚੁੱਕਿਆ ਗਿਆ ਕਿ ਉਹ ਮਸ਼ੀਨਾਂ ਕਿੱਥੇ ਗਈਆਂ, ਚੋਣ ਕਮੀਸ਼ਨ ਚੁੱਪ ਕਿਉਂ ਹੈ। ਉਨ੍ਹਾਂ ਆਖਿਆ ਕਿ ਅਗਰ ਚੋਣ ਕਮੀਸ਼ਨ ਜਵਾਬ ਨਹੀਂ ਦੇਵੇਗਾ ਤੇ EVM ਤੇ ਸ਼ੱਕ ਹੋਰ ਵਧੇਗਾ ਅਤੇ ਜੇ ਮੈਂ ਗ਼ਲਤ ਹਾਂ ਤੇ ਮੈਨੂੰ ਜੋ ਸਜ਼ਾ ਦਿੱਤੀ ਜਾਵੇਗੀ ਮੈਨੂੰ ਮਨਜ਼ੂਰ ਹੈ। ਵਿਧਾਨ ਸਭਾ ਸਪੀਕਰ ਕੋਲ ਪਾਵਰ ਹੁੰਦੀ ਹੈ ਕਿ ਉਹ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਸੰਮਨ ਭੇਜ ਕੇ ਜਵਾਬ ਮੰਗ ਸਕਦਾ ਹੈ। ਬਹਿਸ ਤੋਂ ਬਾਅਦ ਸਪੀਕਰ ਕਗੇਰੀ ਨੇ ਪਾਟਿਲ ਨੂੰ ਸਬੂਤ ਦੇਣ ਲਈ ਕਿਹਾ ਅਤੇ ਸਾਥ ਦੇਣ ਦਾ ਵਾਅਦਾ ਵੀ ਕੀਤਾ।
ਓਥੇ ਹੀ ਕਾਂਗਰਸ ਨੇਤਾ ਸ਼ਸ਼ੀ ਥਰੂਰ ਵੱਲੋਂ Times Of India ਦੀ ਰਿਪੋਰਟ ਨੂੰ ਟਵੀਟਰ ਉੱਤੇ ਪੋਸਟ ਕਰਦੇ ਹੋਏ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਗਿਆ। ਓਹਨਾਂ ਕਿਹਾ ਕਿ ਅਗਰ ਇਹ ਖਾਮੋਸ਼ ਰਹਿਣਗੇ ਤਾਂ ਇਹਨਾਂ ਦੇ ਭਰੋਸੇਯੋਗਤਾ ਉੱਤੇ ਸਵਾਲ ਚੁੱਕਿਆ ਜਾਵੇਗਾ। ਜਲਦੀ ਪਤਾ ਲਗਾਇਆ ਜਾਵੇ ਕਿ ਇਹਨਾਂ ਮਸ਼ੀਨਾਂ ਦਾ ਕੀ ਹੋਇਆ।