ਚੰਡੀਗੜ੍ਹ : ਗ੍ਰਹਿ ਮੰਤਰਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੇ ਰੱਦ ਹੋਣ ਦਾ ਸਾਰਾ ਭਾਂਡਾ ਪੰਜਾਬ ਸਰਕਾਰ ਸਿਰ ਭੰਨ ਰਿਹਾ ਹੈ। ਮੰਤਰਾਲੇ ਨੇ ਰੈਲੀ ਦੇ ਰੱਦ ਹੋਣ ਦਾ ਕਾਰਨ ਪੰਜਾਬ ਪੀਐੱਮ ਦੀ ਸੁਰੱਖਿਆ ਵਿੱਚ ਕੁਤਾਹੀ ਦੱਸੀ ਜਾ ਰਹੀ ਹੈ। ਪਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ (CM Channi) ਨੇ ਗ੍ਰਹਿ ਮੰਤਰਾਲੇ ਦੇ ਕਾਰਨਾਂ ਨੂੰ ਰੱਦ ਕੀਤਾ ਹੈ।
ਉਨ੍ਹਾਂ ਨੇ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਅਸਲ ਵਿੱਚ ਫਿਰੋਜ਼ਪੁਰ ਰੈਲੀ ਲਈ 70,000 ਕੁਰਸੀਆਂ ਲਾਈਆਂ ਸਨ ਪਰ ਸਿਰਫ 700 ਲੋਕ ਹੀ ਆਏ ਸਨ। ਪਰ ਮੀਂਹ ਜਾਂ ਕੋਈ ਹੋਰ ਬਹਾਨਾ ਬਣਾ ਕੇ ਰੈਲੀ ਰੱਦ ਹੋ ਗਈ।”
ਸੀਐਮ ਚੰਨੀ ਨੇ ਕਿਹਾ: “ਬੀਤੀ ਰਾਤ 3 ਵਜੇ ਤੱਕ, ਮੈਂ ਗੱਲਬਾਤ ਤੋਂ ਬਾਅਦ ਸਾਰੀਆਂ ਸੜਕਾਂ ਨੂੰ ਸਾਫ਼ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਬਠਿੰਡਾ ਤੋਂ ਫਿਰੋਜ਼ਪੁਰ ਹਵਾਈ ਜਹਾਜ਼ ਰਾਹੀਂ ਆਉਣਾ ਸੀ। ਸੜਕ ਰਾਹੀਂ ਕੋਈ ਪ੍ਰੋਗਰਾਮ ਨਹੀਂ ਸੀ। ਆਖਰੀ ਸਮੇਂ ਜਦੋਂ ਬਠਿੰਡਾ ਵਿੱਚ ਉਨ੍ਹਾਂ ਦਾ ਪ੍ਰੋਗਰਾਮ ਬਦਲ ਦਿਤਾ ਤੇ ਸੜਕੀ ਰਸਤੇ ਜਾਣ ਦਾ ਫੈਸਲਾ ਕੀਤਾ।
ਉਨ੍ਹਾਂ ਨੂੰ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਤੇ ਅਸੀਂ ਬਦਲਵੇਂ ਪ੍ਰਬੰਧ ਕਰ ਸਕਦੇ ਸੀ ਕਿਉਂਕਿ ਵੀ.ਆਈ.ਪੀ. ਮੂਵਮੈਂਟ ਲਈ ਬਦਲਵੇਂ ਰਸਤੇ ਤਿਆਰ ਕੀਤੇ ਜਾਂਦੇ ਹਨ ਪਰ ਉਹ ਬਿਨਾਂ ਕਿਸੇ ਪ੍ਰੋਗਰਾਮ ਦੇ ਸੜਕੀ ਰਸਤੇ ਚੱਲ ਪਏ ਅਤੇ ਕਈਆਂ ਨੇ ਮੌਕਾ ਸਾਂਭ ਲਿਆ ਤੇ ਰਸਤਾ ਜਾਮ ਕਰ ਦਿੱਤਾ। ਇਹ ਤਾਂ ਸੁਭਾਵਿਕ ਹੀ ਸੀ…ਕੋਈ ਕੁਤਾਹੀ ਨਹੀਂ ਹੋਈ । ਬਾਕੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਬਹੁਤ ਵੱਡੀ ਰੈਲੀ ਰੱਖੀ ਸੀ, ਇਹ ਭਾਜਪਾ ਦੀ ਰੈਲੀ ਸੀ । ਉਹਨਾਂ ਨੇ 70,000 ਕੁਰਸੀਆਂ ਲਾਈਆਂ ਸਨ ਪਰ ਸਿਰਫ 700 ਲੋਕ ਹੀ ਆਏ ਸਨ। ਮੀਂਹ ਜਾਂ ਕੋਈ ਹੋਰ ਬਹਾਨਾ ਅਤੇ ਰੈਲੀ ਰੱਦ ਹੋ ਗਈ।”