ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲਗਾਤਾਰ 12ਵਾਂ ਝਟਕਾ ਲੱਗਾ ਹੈ। ਸ਼ਿਕੋਹਾਬਾਦ ਤੋਂ ਭਾਜਪਾ ਵਿਧਾਇਕ ਮੁਕੇਸ਼ ਵਰਮਾ ਨੇ ਅਸਤੀਫਾ ਦੇ ਦਿੱਤਾ ਹੈ। ਵਰਮਾ ਨੇ ਵੀ ਸਵਾਮੀ ਪ੍ਰਸਾਦ ਮੌਰਿਆ, ਦਾਰਾ ਸਿੰਘ ਚੌਹਾਨ ਸਮੇਤ ਹੋਰਨਾਂ ਵਿਧਾਇਕਾਂ ਵਾਂਗ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਭਾਜਪਾ ਸਰਕਾਰ ਵਿੱਚ ਦਲਿਤ, ਪਛੜੇ ਅਤੇ ਘੱਟ ਗਿਣਤੀ ਵਰਗ ਨਾਲ ਸਬੰਧਤ ਆਗੂਆਂ ਵੱਲ ਧਿਆਨ ਨਹੀਂ ਦਿੱਤਾ ਗਿਆ।
ਕਿਸਾਨਾਂ, ਬੇਰੁਜ਼ਗਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਸਰਕਾਰ ਵਿੱਚ ਅਣਗੌਲਿਆ ਕੀਤਾ ਗਿਆ ਹੈ। ਵਰਮਾ ਨੇ ਕਿਹਾ ਹੈ ਕਿ ਸਵਾਮੀ ਪ੍ਰਸਾਦ ਮੌਰਿਆ ਉਨ੍ਹਾਂ ਦੇ ਨੇਤਾ ਹਨ। ਮੁਕੇਸ਼ ਵਰਮਾ ਨੇ ਵੀ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ
ਇਨ੍ਹਾਂ ਵਿਧਾਇਕਾਂ ਨੇ ਪਹਿਲਾਂ ਪਾਰਟੀ ਛੱਡੀ
- ਰਾਧਾ ਕ੍ਰਿਸ਼ਨ ਸ਼ਰਮਾ, ਬਦਾਊਨ ਜ਼ਿਲ੍ਹੇ ਦੇ ਬਿਲਸੀ ਤੋਂ ਵਿਧਾਇਕ।
- ਰਾਕੇਸ਼ ਰਾਠੌਰ, ਸੀਤਾਪੁਰ ਤੋਂ ਵਿਧਾਇਕ।
- ਮਾਧੁਰੀ ਵਰਮਾ, ਬਹਿਰਾਇਚ ਦੇ ਨਾਨਪਾੜਾ ਤੋਂ ਵਿਧਾਇਕ।
- ਜੈ ਚੌਬੇ, ਸੰਤ ਕਬੀਰਨਗਰ ਤੋਂ ਭਾਜਪਾ ਵਿਧਾਇਕ।
- ਸਵਾਮੀ ਪ੍ਰਸਾਦ ਮੌਰਿਆ, ਕੈਬਨਿਟ ਮੰਤਰੀ
- ਭਗਵਤੀ ਸਾਗਰ, ਵਿਧਾਇਕ, ਬਿਲਹੌਰ ਕਾਨਪੁਰ
- ਬ੍ਰਿਜੇਸ਼ ਪ੍ਰਜਾਪਤੀ, ਐਮ.ਐਲ.ਏ
- ਰੋਸ਼ਨ ਲਾਲ ਵਰਮਾ, ਐਮ.ਐਲ.ਏ
- ਵਿਨੇ ਸ਼ਾਕਿਆ, ਐਮ.ਐਲ.ਏ
- ਅਵਤਾਰ ਸਿੰਘ ਭਡਾਣਾ, ਐਮ.ਐਲ.ਏ
- ਦਾਰਾ ਸਿੰਘ ਚੌਹਾਨ, ਕੈਬਨਿਟ ਮੰਤਰੀ
- ਮੁਕੇਸ਼ ਵਰਮਾ, ਐਮ.ਐਲ.ਏ