ਪੰਜਾਬੀ ਅਦਾਕਾਰ – ਗਾਇਕ ਗਿੱਪੀ ਗਰੇਵਾਲ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਥਿਤ ਤੌਰ ਤੇ ਉਹਨਾਂ ਨੂੰ ਅਟਾਰੀ ਚੌਂਕੀ ਤੇ ਰੋਕ ਲਿਆ।
ਇਕ ਰਿਪੋਰਟ ਦੇ ਮੁਤਾਬਿਕ ਉਹਨਾਂ ਨੇ ਕਰਤਾਰਪੁਰ ਜਾਣਾ ਸੀ ਅਤੇ ਪਰਲੇ ਪਾਰ ਓਹਨਾਂ ਦੇ ਸਵਾਗਤ ਲਈ ਉਧਰਲੇ ਗਾਇਕ ਖੜੇ ਸਨ।ਓਹਨਾਂ ਨੇ ਸ਼ੁਕਰਵਾਰ ਨੂੰ ਸਵੇਰੇ 9:30 ਕਰਤਾਰਪੁਰ (ਨਾਰੋਵਾਲ) ਜਾਣਾ ਸੀ ਅਤੇ ਬਾਅਦ ਵਿੱਚ 3:30 ਵਜੇ ਲਾਹੌਰ ਪਰਤਨਾ ਸੀ।
ਬਾਅਦ ਵਿੱਚ ਓਹਨਾਂ ਨੇ ਗਵਰਨਰ ਹਾਊਸ ਵਿਖੇ ਇਕ ਰੇਸੇਪਸ਼ਨ ਵਿੱਚ ਸ਼ਾਮਿਲ ਹੋਣਾ ਸੀ ਅਤੇ 29 ਜਨਵਰੀ ਨੂੰ ਵਾਪਸੀ ਤੋਂ ਪਹਿਲਾਂ ਨਨਕਾਣਾ ਸਾਹਿਬ ਜਾਣਾ ਸੀ ।ਸੂਤਰਾਂ ਅਨੁਸਾਰ ਗਿੱਪੀ ਨੇ 2 ਦਿਨੀਂ ਦੌਰੇ ਤੇ 6 ਜਾਂ 7 ਹੋਰ ਲੋਕਾਂ ਨਾਲ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿਚ ਦਾਖ਼ਿਲ ਹੋਣਾ ਸੀ ਪਰ ਓਹਨਾਂ ਨੂੰ ਅਟਾਰੀ ਚੌਂਕੀ ਤੇ ਹੀ ਰੋਕ ਦਿੱਤਾ ਗਿਆ।