ਰੁਦਰਪੁਰ। ਉੱਤਰਾਖੰਡ ਭਾਜਪਾ ਨੇ ਰਾਜਕੁਮਾਰ ਠੁਕਰਾਲ ਸਮੇਤ 6 ਬਾਗੀਆਂ ਨੇਤਾਵਾਂ ਤੇ ਵੱਡੀ ਕਾਰਵਾਹੀ ਕਰਦੇ ਹੋਏ ਓਹਨਾਂ ਨੂੰ ਪਾਰਟੀ ਚੋਂ 6 ਸਾਲ ਵਾਸਤੇ ਨਿਸ਼ਕਾਸਿਤ ਕਰ ਦਿੱਤਾ ਹੈ ।ਭਾਜਪਾ ਦਾ ਇਹ ਹੁਕਮ ਪਾਰਟੀ ਤੋਂ ਬਾਗੀ ਹੋ ਕੇ ਭਾਜਪਾ ਉਮੀਦਵਾਰਾਂ ਖਿਲਾਫ ਚੋਣ ਲੜਨ ਤੇ ਆਇਆ ਹੈ ।
ਭਾਜਪਾ ਪ੍ਰਦੇਸ਼ ਮੀਡੀਆ ਪ੍ਰਭਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਮਦਨ ਕੌਸ਼ਿਕ ਦੁਆਰਾ ਇਹ ਕਾਰਵਾਹੀ ਕੀਤੀ ਗਈ ਹੈ । ਜਿਹਨਾਂ ਤੇ ਕਾਰਵਾਹੀ ਕੀਤੀ ਗਈ ਹੈ ਓਹਨਾਂ ਦੇ ਨਾਮ ਟੀਕਾ ਪ੍ਰਸਾਦ ਮੈਖੁਰੀ ਕਰਨਪ੍ਰਯਾਗ ,ਮਹਾਂਵੀਰ ਸਿੰਘ ਰਾਗੜ ਧਨੌਲਤੀ, ਜੀਤੇਂਦ੍ਰ ਨੇਗੀ ਡੋਈਵਾਲਾ, ਧੀਰੇਂਦਰ ਚੌਹਾਨ ਕੋਟਦਵਾਰ, ਮਨੋਜ ਸ਼ਾਹ ਭੀਮਤਾਲ, ਅਤੇ ਰਾਜਕੁਮਾਰ ਠੁਕਰਾਲ ਰੁਦਰਪੁਰ ।ਓਹਨਾਂ ਨੇ ਕਿਹਾ ਕਿ ਅਨੁਸ਼ਾਸਣਹੀਨਤਾ ਬਰਦਾਸ਼ ਨਹੀਂ ਕੀਤੀ ਜਾਵੇਗੀ।