ਸੁਲਤਾਨਪੁਰ ਲੋਧੀ। ਸੁਲਤਾਨਪੁਰ ਲੋਧੀ ਤੋਂ ਰਾਣਾ ਗੁਰਜੀਤ ਦੇ ਬੇਟੇ ਆਜ਼ਾਦ ਉਮੀਦਵਾਰ ਰਾਣਾ ਇੰਦ੍ਰ ਪ੍ਰਤਾਪ ਨੂੰ ਪਿੰਡ ਵਾਸੀਆਂ ਨੇ ਸਿੱਕਿਆਂ ਨਾਲ ਤੋਲ ਕੇ ਅਪਣਾ ਪਿਆਰ ਜਾਹਿਰ ਕੀਤਾ। ਹਲਕੇ ਦੇ ਪਿੰਡਾਂ ਵਿੱਚ ਰਾਣਾ ਇੰਦ੍ਰ ਪ੍ਰਤਾਪ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਥੇ ਸੁਲਤਾਨਪੁਰ ਲੋਧੀ ਵਿਖੇ ਰਾਣਾ ਇੰਦ੍ਰ ਪ੍ਰਤਾਪ ਨੂੰ ਸਿੱਕਿਆਂ ਨਾਲ ਤੋਲਿਆ ਗਿਆ।
ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਪਿੰਡ ਬਿਧੀਪੁਰ ਏਦਾਂ ਦਾ ਪਿੰਡ ਹੈ ਜੀਹਨੇ 3 MLA ਅਤੇ 3 ਮੰਤਰੀ ਬਣਾਏ ਹਨ ।ਸੁਲਤਾਨਪੁਰ ਲੋਧੀ ਹਲਕੇ ਦੀਆਂ ਸਾਰਿਆਂ ਪੰਚਾਇਤਾਂ ਨੇ ਭਰਵਾਂ ਸਮਰਥਨ ਦਿੱਤਾ ਹੈ ,ਓਹਨਾਂ ਕਿਹਾ ਕੇ ਹਲਕੇ ਤੋਂ ਮੈਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ।ਓਹਨਾਂ ਕਿਹਾ ਕਿ ਸੁਲਤਾਨਪੁਰ ਲੋਧੀ ਹਲਕੇ ਦੀਆਂ ਪੰਚਾਇਤਾਂ ਜਦੋਂ ਵੀ ਕਿਸੇ ਉਮੀਦਵਾਰ ਨਾਲ ਖੜ ਦੀਆਂ ਹਨ ਸਾਰਿਆਂ ਨਾਲ ਸਲਾਹ ਕਰ ਕੇ ਖੜ ਦੀਆਂ ਹਨ ਫੇਰ ਕਿਤੇ ਵੀ ਕੋਈ ਸੱਜੇ ਖੱਬੇ ਨੀ ਹੁੰਦੇ।ਓਹਨਾਂ ਕਿਹਾ ਕਿ ਮੈਂ ਆਜ਼ਾਦ ਉਮੀਦਵਾਰ ਵੱਜੋਂ ਜਰੂਰ ਚੋਣ ਲੜ ਰਿਹਾ ਹਾਂ ਪਰ ਮੈਂ ਕਾਂਗਰਸ ਦੇ ਨਾਲ਼ ਹਾਂ।