ਚੰਡੀਗੜ੍ਹ: ਮਸ਼ਹੂਰ ਪੰਜਾਬੀ ਫਿਲਮ ਅਭਿਨੇਤਾ ਅਤੇ ਸਮਾਜ ਸੇਵੀ ਦੀਪ ਸਿੱਧੂ ਦੀ ਅੱਜ ਦਿੱਲੀ ਨੇੜੇ ਕੇਐਮਪੀ ਹਾਈਵੇ (ਕੁੰਡਲੀ-ਮਾਨੇਸਰ ਹਾਈਵੇ) ‘ਤੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਉਹ ਸਿੰਘੁ ਬਾਰਡਰ ‘ਤੇ ਕਿਸਾਨ ਅੰਦੋਲਨ ਵਾਲੀ ਥਾਂ ਦੇ ਨੇੜੇ ਕੁੰਡਲੀ ਹਾਈਵੇ ‘ਤੇ ਸਕਾਰਪੀਓ ਜੀਪ ‘ਚ ਸਫਰ ਕਰ ਰਹੇ ਸਨ, ਜਦੋਂ ਉਸ ਦੀ ਗੱਡੀ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਅਮਰੀਕਾ ਤੋਂ ਉਸ ਦੀ ਦੋਸਤ ਜੋ ਉਸ ਦੇ ਨਾਲ ਯਾਤਰਾ ਕਰ ਰਹੀ ਸੀ ਵਾਲ-ਵਾਲ ਬਚ ਗਈ ।ਦੀਪ ਸਿੱਧੂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।