ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ ਦੇ ਖਿਲਾਫ ਆਪਣੀ ਅਰਜ਼ੀ ਆਈਸੀਜੇ ਨੂੰ ਸੌਂਪ ਦਿੱਤੀ ਹੈ। ਉਸ ਨੇ ਪੱਤਰ ਵਿੱਚ ਲਿਖਿਆ ਹੈ ਕਿ ਰੂਸ ਨੂੰ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਨਸਲਕੁਸ਼ੀ ਦੀ ਧਾਰਨਾ ਨਾਲ ਛੇੜਛਾੜ ਕਰਨ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਉਸ ਨੇ ਆਈਸੀਜੇ ਨੂੰ ਲਿਖੇ ਪੱਤਰ ਵਿੱਚ ਲਿਖਿਆ ਹੈ ਕਿ ਅਸੀਂ ਰੂਸ ਨੂੰ ਹੁਣੇ ਫੌਜੀ ਸਰਗਰਮੀਆਂ ਬੰਦ ਕਰਨ ਦਾ ਹੁਕਮ ਦੇਣ ਲਈ ਤੁਰੰਤ ਫੈਸਲੇ ਦੀ ਬੇਨਤੀ ਕਰਦੇ ਹਾਂ ਅਤੇ ਰੂਸ ਨੂੰ ਜਲਦੀ ਹੀ ਰੋਕਣ ਲਈ ਕਾਰਵਾਈ ਸ਼ੁਰੂ ਕਰਨ ਦੀ ਉਮੀਦ ਕਰਦੇ ਹਾਂ।
ਦੱਸ ਦਈਏ ਕਿ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਅਜੇ ਵੀ ਜਾਰੀ ਹੈ, ਜਿਸ ਕਾਰਨ 200 ਦੇ ਕਰੀਬ ਯੂਕਰੇਨੀ ਨਾਗਰਿਕ ਮਾਰੇ ਗਏ ਹਨ ਅਤੇ 1000 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ, ਜਦਕਿ ਯੂਕਰੇਨ ਨੇ ਆਪਣੇ ਬਿਆਨ ‘ਚ ਕਈ ਰੂਸੀ ਫੌਜੀਆਂ ਦੀ ਮੌਤ ਅਤੇ ਆਤਮ ਸਮਰਪਣ ਦਾ ਦਾਅਵਾ ਵੀ ਕੀਤਾ ਹੈ।