ਖ਼ਬਰ ਰੂਸ ਦੇ ਇਕ ਨਿਊਜ਼ ਚੈਨਲ tv rain ਦੀ ਹੈ ਜਿੱਥੇ ਚਲਦੇ ਸ਼ੋ ਵਿੱਚ ਚੈਨਲ ਦੇ ਸਾਰੇ ਸਟਾਫ ਨੇ ਅਸਤੀਫਾ ਦੇ ਦਿੱਤਾ ।ਆਰੋਪ ਹੈ ਕਿ ਰੂਸੀ ਗੌਰਮੈਂਟ ਨਿਊਜ਼ ਚੈਨਲ ਤੇ ਯੂਕ੍ਰੇਨ ਪੱਖੀ ਖਬਰਾਂ ਨਾ ਦਿਖਾਉਣ ਦਾ ਦਬਾਅ ਬਣਾ ਰਹੀ ਸੀ ਅਤੇ ਰੂਸ ਦੇ ਪੱਖ ਵਿੱਚ ਖ਼ਬਰ ਦਿਖਾਉਣ ਲਈ ਕਹਿ ਰਹੇ ਸਨ।ਮੀਡੀਆ ਮੁਤਾਬਿਕ ਰੂਸੀ ਅਧਿਕਾਰੀਆਂ ਨੇ ਟੀਵੀ ਰੈਣ ਦੇ ਸੰਚਾਲਕ ਨੂੰ ਯੂਕ੍ਰੇਨ ਪੱਖੀ ਖਬਰਾਂ ਦਿਖਾਉਣ ਤੇ ਮੁਅੱਤਲ ਕਰ ਦਿੱਤਾ ਸੀ। ਓਹਨਾਂ ਆਰੋਪ ਲਾਇਆ ਕਿ ਰੂਸ ਦੇ ਅਧਿਕਾਰੀ ਖਬਰਾਂ ਦੀ ਆਜ਼ਾਦੀ ਨੂੰ ਰੋਕਣ ਅਤੇ ਰੂਸ ਦੇ ਲੋਕਾਂ ਨੂੰ ਯੂਕ੍ਰੇਨ ਦੇ ਹਮਲੇ ਦੀਆਂ ਖਬਰਾਂ ਸੁਣਨ ਤੇ ਪਾਬੰਦੀ ਲਾਉਣਾ ਚਾਹੁੰਦੇ ਹਨ ਅਤੇ ਸਾਡੇ ਅਸਤੀਫ਼ੇ ਝੂਠ ਅਤੇ ਤਾਨਾਸ਼ਾਹੀ ਦੇ ਖ਼ਿਲਾਫ਼ ਇੱਕ ਜੰਗ ਹੈ।ਓਹਨਾਂ ਅਸਤੀਫਾ ਦੇਣ ਦੇ ਦੌਰਾਨ “NO TOO WAR” ਵੀ ਕਿਹਾ।
TV rain ਨੇ ਬਾਦ ਵਿੱਚ ਦਿੱਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹਨਾਂ ਨੇ ਆਪਣਾ ਕੰਮ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ ਅਤੇ ਅਸਤੀਫੇ ਤੋਂ ਬਾਦ ਇਕ ਬੈਲੀ ਡਾਂਸ ਦੀ ਵੀਡਿਉ ਵੀ ਦਿਖਾਈ ਗਈ ਜਿਸਨੂੰ ਯੁੱਧ ਦੇ ਖਿਲਾਫ਼ ਅਤੇ ਸ਼ਾਂਤੀ ਦਾ ਪਰਤੀਕ ਦੱਸਿਆ ਜਾਂਦਾ ਹੈ।ਦਸ ਦਈਏ ਕਿ ਯੂਕ੍ਰੇਨ ਤੇ ਰੂਸ ਦੇ ਹਮਲੇ ਕਰਨ ਤੇ ਰੂਸ ਦੀ ਉਸਦੇ ਹੀ ਦੇਸ਼ ਦੇ ਲੋਕ ਲਗਾਤਾਰ ਨਿੰਦਿਆ ਕਰ ਰਹੇ ਹਨ ਅਤੇ ਰੂਸ ਦਾ ਮੀਡੀਆ ਵੀ ਉਸਦੀ ਨਿੰਦਿਆ ਕਰ ਰਿਹਾ ਹੈ ।