ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣ ਚੁੱਕੀ ਹੈ ਜਿੱਥੇ ਪੰਜਾਬ ਦੇ ਨਵੇਂ ਬਣਨ ਵਾਲੇ ਮੁੱਖਮੰਤਰੀ ਭਗਵੰਤ ਵੀ ਚੋਣ ਨਤੀਜਿਆਂ ਦੇ ਪਹਿਲੇ ਦਿਨ ਤੋਂ ਹੀ ਐਕਸ਼ਨ ਵਿੱਚ ਨਜ਼ਰ ਆਏ ਓਹਨਾਂ ਪਹਿਲੇ ਹੀ ਦਿਨ ਤੋਂ ਕਈ ਵੱਡੇ ਐਲਾਨ ਕਰਤੇ ਓਥੇ ਹੀ ਪੰਜਾਬ ਦੇ ਸਰਕਾਰੀ ਕਰਮਚਾਰੀ ਜੋ ਕੰਮ ਕਰਨਾ ਤੇ ਦੂਰ ਦੀ ਗੱਲ ਕੁਰਸੀ ਤੋਂ ਬੈਠੇ ਨੀ ਸੀ ਹਿਲਦੇ ਅੱਜ ਜਮੀਨੀ ਪਦਰ ਤੇ ਆਪ ਚਲ ਕੇ ਲੋਕਾਂ ਦੇ ਕੰਮ ਕਰਨ ਨੂੰ ਤਿਆਰ ਹਨ ।
ਘਟਨਾ ਮਾਨਸਾ ਜਿਲੇ ਦੀ ਹੈ ਜਿੱਥੇ ਇਕ ਵਿਅਕਤੀ ਦਾ ਸਾਲ ਪੁਰਾਣਾ ਰੁਕਿਆ ਕੰਮ ਕਰਨ ਪਟਵਾਰੀ ਉਸਦੇ ਖੇਤ ਵਿੱਚ ਪਹੁੰਚ ਗਿਆ । ਵਿਅਕਤੀ ਆਰ ਨੈਤ ਦਾ ਕਰੀਬੀ ਦਸਿਆ ਜਾ ਰਿਹਾ ਹੈ । ਪਟਵਾਰੀ ਅਤੇ ਕਣਗੋ ਵੱਲੋਂ ਉਸਦੇ ਖੇਤ ਪਹੁੰਚਣ ਤੇ ਓਹਨਾਂ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ । ਵਿਅਕਤੀ ਦਾ ਆਰੋਪ ਹੈ ਕਿ ਉਹ ਪਟਵਾਰੀ ਦੇ ਦਫ਼ਤਰ ਵਿੱਚ 1 ਸਾਲ ਤੋਂ ਕੰਮ ਕਰਾਉਣ ਲਈ ਚੱਕਰ ਕੱਟ ਰਿਹਾ ਹੈ ਪਰ ਕੰਮ ਨਹੀਂ ਹੋਇਆ । ਅੱਜ ਨਵੀਂ ਸਰਕਾਰ ਬਣਨ ਤੇ ਨੌਕਰੀ ਜਾਣ ਦੇ ਡਰ ਤੋਂ ਜ਼ਮੀਨ ਤੇ ਆ ਕੇ ਕੰਮ ਕਰ ਰਹੇ ਹਨ ।
ਇਸ ਘਟਨਾ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਰਕਾਰੀ ਦਫ਼ਤਰਾਂ ਵਿਚ ਕਿਸ ਹਦ ਤਕ ਭ੍ਰਸ਼ਟਾਚਾਰ ਵੱਧ ਗਿਆ ਹੈ ਜੋ ਕੰਮ ਅਧਿਕਾਰੀ ਨੂੰ ਜਨਤਾ ਦੇ ਵਿੱਚ ਜਾ ਕੇ ਕਰਨੇ ਚਾਹੀਦੇ ਹਨ ਉਹ ਦਫ਼ਤਰਾਂ ਚ ਬੈਠੇ ਵੀ ਨਹੀਂ ਕਰਦੇ ।ਪੰਜਾਬ ਦੇ ਲੋਕਾਂ ਨੇ ਨਵੀਂ ਸਰਕਾਰ ਨੂੰ ਪੂਰੇ ਬਹੁਮਤ ਨਾਲ ਸਾਰਿਆਂ ਪਾਰਟੀਆਂ ਨੂੰ ਉਲਾਂਭੇ ਕਰਕੇ ਲਿਆਂਦਾ ਹੈ । ਪੂਰਾ ਪੰਜਾਬ ਏਸੇ ਉੱਮੀਦ ਵਿੱਚ ਹੈ ਕਿ ਹੁਣ ਪੰਜਾਬ ਨੂੰ ਉਸਦੇ ਬਣਦੇ ਹੱਕ ਜਰੂਰ ਮਿਲਣਗੇ ।