ਪੰਜਾਬ। 10 ਮਾਰਚ ਦੇ ਨਤੀਜਿਆਂ ਵਿੱਚ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਹਰਾ ਕੇ ਪੰਜਾਬ ਦੀ ਸੱਤਾ ਤੇ ਕਾਬਿਜ ਹੋਣ ਵਾਲੀ ਪਾਰਟੀ ਆਮ ਆਦਮੀ ਪਾਰਟੀ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦ ਭਗਤ ਸਿੰਘ ਦੇ ਪਿੰਡ ਖੱਟਕੜ ਕਲਾਂ ਵਿੱਚ ਸੌਂਹ ਚੱਕ ਮੁੱਖਮੰਤਰੀ ਦਾ ਅਹੁਦਾ ਸੰਭਾਲਿਆ।
ਇਸ ਦੌਰਾਨ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਦੇ ਸੋਚਿਆ ਨੀ ਸੀ ਏਦਾਂ ਹੋਊਗਾ। ਵਕਤ ਬੜੀ ਵੱਡੀ ਚੀਜ਼ ਹੈ , ਪਬਲਿਕ ਜਦੋਂ ਚਾਹੇ ਅਰਸ਼ ਤੋਂ ਫਰਸ਼ ਤੇ ,ਫਰਸ਼ ਤੋਂ ਅਰਸ਼ ਤੇ ਲਿਜਾ ਸਕਦੀ ਹੈ।ਓਹਨਾਂ ਕਿਹਾ ਕਿ ਅਸੀਂ ਕਿਸੇ ਦੇ ਘਰ ਅੱਗੇ ਜਾ ਕੇ ਚੀਕਾਂ ਨਹੀਂ ਮਾਰਨੀਆਂ ਕਿ ਅਸੀਂ ਜਿੱਤ ਗਏ। ਜਿਹਨਾਂ ਸਾਨੂੰ ਵੋਟਾਂ ਨਹੀਂ ਪਾਈਆਂ ਅਸੀਂ ਓਹਨਾਂ ਦੇ ਵੀ ਮੁੱਖਮੰਤਰੀ ਹਾਂ। ਕਿਸੇ ਨੇ ਜਿੱਤ ਦਾ ਹੰਕਾਰ ਨੀ ਕਰਨਾ ।
ਓਹਨਾਂ ਕਿਹਾ ਕਿ ਭਗਤ ਸਿੰਘ ਨੂੰ ਫ਼ਿਕਰ ਏ ਨਹੀਂ ਸੀ ਕੇ ਦੇਸ਼ ਅਜਾਦ ਕਿਵੇਂ ਹੋਵੇ ਬਲਕਿ ਏ ਫ਼ਿਕਰ ਸੀ ਕੇ ਅਜਾਦੀ ਤੋਂ ਬਾਦ ਦੇਸ਼ ਕਿੰਨਾ ਹੱਥ ਜਾਓ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲ ਹਸਪਤਾਲ ਵੀ ਦਿੱਲੀ ਦੀ ਤਰਜ਼ ਤੇ ਹੋਣਗੇ ਬਾਹਰੋਂ ਆਏ ਲੋਗ ਏਥੇ ਫੋਟੋਆਂ ਖਿਚਾ ਕੇ ਜਾਣਗੇ।ਪੰਜਾਬ ਦੇ ਲੋਕਾਂ ਨੇ ਇਤਹਾਸ ਰਚਤਾ ,10 ਮਾਰਚ ਨੂੰ ਪੰਜਾਬੀਆਂ ਦਾ ਨਾਂ ਸੁਨਹਰੀ ਅੱਖਰਾਂ ਵਿੱਚ ਲਿਖਿਆ ਗਿਆ ।
ਓਹਨਾਂ ਕਿਹਾ ਕਿ ਪੰਜਾਬ ਵਿੱਚ ਕੰਮ ਅੱਜ ਤੋਂ ਹੀ ਸ਼ੁਰੂ ਕੀਤਾ ਜਾਵੇਗਾ ਅਸੀਂ ਪਹਿਲਾਂ ਹੀ 70 ਸਾਲ ਲੇਟ ਹੋ ਗਏ ਹਾਂ। ਓਹਨਾਂ ਆਪਣੇ ਸਪੋਟਰਾਂ ਨੂੰ ਸੇਂਧ ਦਿੰਦੇ ਆਖਿਆ ਕਿ ਅਸੀਂ ਕਿਸੇ ਨਾਲ ਲੜਨਾ ਨਹੀਂ , ਬਹਿਸ ਨੀ ਕਰਨੀ ਲੋਕਾਂ ਨੂੰ ਇਹ ਦਿਖਾਉਣਾ ਆ ਕਿ ਚੰਗੇ ਲੋਕ ਸੱਤਾ ਵਿੱਚ ਆਏ ਨੇ ।