ਬੰਗਲਾਦੇਸ਼ ਦੇ ਕੁਝ ਹਿੱਸਿਆਂ ਵਿੱਚ ਹੋਈ ਭਾਰੀ ਬਰਸਾਤ ਅਤੇ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਆਏ ਹੜ੍ਹ ਵਿੱਚ ਕੁੱਲ 68 ਲੋਕਾਂ ਦੀ ਮੌਤ ਹੋ ਗਈ ਹੈ।

ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਪੀੜਤ ਇਸ ਸਾਲ 17 ਮਈ ਤੋਂ 23 ਜੂਨ ਦੇ ਵਿਚਕਾਰ ਆਏ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਡੁੱਬ ਗਏ ਸਨ, ਪਰ ਕੁਝ ਲੋਕਾਂ ਦੀ ਮੌਤ ਸੱਪ ਦੇ ਡੰਗਣ ਅਤੇ ਬਿਜਲੀ ਡਿੱਗਣ ਕਾਰਨ ਹੋਈ ਸੀ।
ਇਕ ਨਿਊਜ਼ ਏਜੰਸੀ ਮੁਤਾਬਿਕ ਵੀਰਵਾਰ ਸਵੇਰ ਤੱਕ, ਪਿਛਲੇ 24 ਘੰਟਿਆਂ ਵਿੱਚ ਪੀੜਤਾਂ ਵਿੱਚੋਂ 24 ਲੋਕਾਂ ਦੀ ਮੌਤਾਂ ਹੋਈ ਸੀ ਅਤੇ 645 ਲੋਕਾਂ ਵਿੱਚ ਸੰਕਰਮਣ ਫੈਲਣ ਦੀ ਸੂਚਨਾ ਮਿਲੀ ਹੈ। ਬੰਗਲਾਦੇਸ਼ ਵਿੱਚ ਆਏ ਹੜ੍ਹਾਂ ਨੇ ਹੁਣ ਤੱਕ ਦੇਸ਼ ਦੇ ਵਿਸ਼ਾਲ ਖੇਤਰਾਂ ਵਿੱਚ ਬਸਤੀਆਂ, ਫਸਲਾਂ, ਸੜਕਾਂ ਅਤੇ ਰਾਜਮਾਰਗਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।