ਵਰੁਣ ਗਾਂਧੀ ਨੇ ਲਿਖਿਆ ਹੈ ਕਿ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਗੱਡੀਆਂ ਨਾਲ ਜਾਣਬੁੱਝ ਕੇ ਕੁਚਲਣ ਦਾ ਇਹ ਵੀਡੀਓ ਕਿਸੇ ਦੀ ਵੀ ਰੂਹ ਨੂੰ ਹਿਲਾ ਦੇਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਪੀ ਪੁਲਿਸ ਦੇ ਡੀਜੀਪੀ ਤੋਂ ਦੋਸ਼ੀਆਂ ਦੀ ਛੇਤੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਦਰਅਸਲ, ਲਖੀਮਪੁਰ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਕਾਰ ਦੁਆਰਾ ਕਿਸਾਨਾਂ ਨੂੰ ਕੁਚਲਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਕਾਂਗਰਸ, ਆਪ ਸਮੇਤ ਵਿਰੋਧੀ ਧਿਰ ਦੇ ਨੇਤਾਵਾਂ ਨੇ ਸਾਂਝਾ ਕੀਤਾ ਹੈ।
ਹੁਣ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਵੀਡੀਓ ਦੇ ਨਾਲ ਲਿਖਿਆ, ‘ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਵਾਹਨਾਂ ਨਾਲ ਜਾਣਬੁੱਝ ਕੇ ਕੁਚਲਣ ਦਾ ਇਹ ਵੀਡੀਓ ਕਿਸੇ ਦੀ ਵੀ ਰੂਹ ਨੂੰ ਹਿਲਾ ਦੇਵੇਗਾ।
ਪੁਲਿਸ ਨੂੰ ਇਸ ਵੀਡੀਓ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਨ੍ਹਾਂ ਵਾਹਨਾਂ ਦੇ ਮਾਲਕਾਂ, ਉਨ੍ਹਾਂ ਵਿੱਚ ਬੈਠੇ ਲੋਕਾਂ ਅਤੇ ਇਸ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ