ਬਿਲਾਸਪੁਰ
ਪਿਛਲੇ ਦਿਨੀਂ ਵਾਪਰੇ ਲਖੀਮਪੁਰ ਖੀਰੀ ਘਟਨਾ ਵਿੱਚ ਜਖਮੀ ਹੋਏ ਤਰਾਈ ਕਿਸਾਨ ਸੰਗਠਨ ਦੇ ਪ੍ਰਧਾਨ ਸ.ਤਜਿੰਦਰ ਸਿੰਘ ਵਿਰਕ ਕੱਲ ਦਿੱਲੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਆਪਣੇ ਘਰ ਬਿਲਾਸਪੁਰ ਪਰਤੇ। ਜਿਥੇ ਉਹਨਾਂ ਦਾ ਇਲਾਕੇ ਦੇ ਕਿਸਾਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਦਸ ਦਈਏ ਕਿ ਲਖੀਮਪੁਰ ਖੀਰੀ ਘਟਨਾ ਵਿੱਚ ਜਿੱਥੇ 4 ਕਿਸਾਨ ਅਤੇ 1 ਪੱਤਰਕਾਰ ਦੀ ਮੌਤ ਹੋਈ ਸੀ ਅਤੇ ਅਨੇਕਾਂ ਕਿਸਾਨ ਇਸ ਘਟਨਾ ਵਿੱਚ ਜਖਮੀ ਹੋਏ ਸਨ ਇਹਨਾਂ ਜਖਮੀਆਂ ਵਿੱਚ ਹੀ ਸ. ਤਜਿੰਦਰ ਸਿੰਘ ਵਿਰਕ ਬਹੁਤ ਜਿਆਦਾ ਨਾਜੁਕ ਹਾਲਤ ਵਿਚ ਸਨ। ਜਿਨ੍ਹਾਂ ਦੇ ਸਿਰ ਉੱਤੇ ਗੰਭੀਰ ਸੱਟਾਂ ਲੱਗੀਆਂ ਸਨ।
ਕਿਸਾਨਾਂ ਅਤੇ ਜਨਤਾ ਲਈ ਮਸੀਹਾ ਬਣਕੇ ਉਭਰੇ ਤਜਿੰਦਰ ਸਿੰਘ ਵਿਰਕ ਦੀ ਸਿਹਤ ਲਈ ਅਨੇਕਾਂ ਧਰਮਾਂ ਦੇ ਲੋਕਾਂ ਵਲੋਂ ਅਰਦਾਸਾਂ ਕੀਤੀਆਂ ਗਈਆਂ ਸਨ।
ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਨਤਮਸਤਕ ਹੋਏ ਅਤੇ ਉਸ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੋਂ ਰਵਾਨਾ ਹੋਕੇ ਆਪਣੇ ਖੇਤਰ ਬਿਲਾਸਪੁਰ ਵਿਚ ਪਹੁੰਚੇ। ਰਸਤੇ ਵਿਚ ਆਉਂਦੇ ਸਮੇਂ ਅਨੇਕਾਂ ਕਿਸਾਨਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਜਲਦ ਤੋਂ ਜਲਦ ਠੀਕ ਹੋਣ ਦੀ ਅਰਦਾਸ ਕੀਤੀ ਗਈ।
ਬਿਲਾਸਪੁਰ ਵਿੱਚ ਪਹੁੰਚ ਕੇ ਉਨ੍ਹਾਂ ਨੇ ਭਾਰੀ ਬਰਸਾਤ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਉਪਰ ਉਹਨਾਂ ਨੇ ਕਿਹਾ ਕਿ ਇਹਨਾਂ ਦੁਖ ਸਰੀਰ ਤੇ ਲਗੀਆਂ ਸੱਟਾਂ ਦਾ ਨਹੀਂ ਹੋਇਆ ਜਿਨ੍ਹਾਂ ਦੁੱਖ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਦੇਖ ਕੇ ਹੋਇਆ ਹੈ ਅਤੇ ਨਾਲ ਉਨ੍ਹਾਂ ਬੇਨਤੀ ਕੀਤੀ ਕਿ ਆਪਣੇ ਆਸ-ਪਾਸ ਦੇ ਲੋਕਾਂ ਦੀ ਅਸੀਂ ਇਸ ਮੁਸ਼ਕਲ ਦੀ ਘੜੀ ਵਿਚ ਉਨ੍ਹਾਂ ਦੀ ਮਦਦ ਕਰੀਏ।