ਪੰਜਾਬ । ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਇੱਕ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਨੇ ਵਿਧਾਇਕ ਬਣਨ ਤੋਂ ਬਾਅਦ 1 ਰੁਪਏ ਤਨਖਾਹ ਲੈਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਲਿਖਿਆ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੈਨੂੰ ਅਮਰਗੜ੍ਹ ਤੋਂ ਵਿਧਾਇਕ ਉਮੀਦਵਾਰ ਬਣਾਇਆ ਹੈ, ਮੈਨੂੰ ਪੂਰੀ ਉਮੀਦ ਹੈ ਕਿ ਅਮਰਗੜ੍ਹ ਦੇ ਲੋਕ 20 ਫਰਵਰੀ ਨੂੰ ਵੋਟਾਂ ਪਾ ਕੇ ਮੈਨੂੰ ਵਿਧਾਇਕ ਚੁਣਨਗੇ ਅਤੇ ਮੈਂ ਸਿਰਫ਼ 1 ਰੁਪਏ ਤਨਖਾਹ ਦੇ ਰੂਪ ਵਿਚ ਲਵਾਂਗਾ ਅਤੇ ਪੈਨਸ਼ਨ ਨਹੀਂ ਲਵਾਂਗਾ