ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਸਭਾ ਦੇ ਸਤਿਕਾਰਤ ਸੀਨੀਅਰ ਆਗੂ ਗੁਰਮੇਲ ਸਿੰਘ ਪਹਿਲਵਾਨ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਰਭਜਨ ਸਿੰਘ ਰਾਜਪੂਤ ਦੇ ਸਪੁੱਤਰ ਅਜਮੇਰ ਸਿੰਘ ਮੁਸਾਫਿਰ ਨੂੰ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਸਭਾ (ਸੰਸਥਾ) ਇੰਗਲੈਂਡ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਆਗੂ ਗੁਰਮੇਲ ਸਿੰਘ ਪਹਿਲਵਾਨ ਨੇ ਦੱਸਿਆ ਕਿ ਨੌਜਵਾਨ ਆਗੂ ਅਜਮੇਰ ਸਿੰਘ ਮੁਸਾਫਿਰ ਦੀ ਅਗਾਂਹਵਧੂ ਸੋਚ ਅਤੇ ਦੂਰ-ਦ੍ਰਿਸ਼ਟੀ ਨੂੰ ਦੇਖ ਕੇ ਇਹ ਫੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਆਪਈ ਸੋਚ ਤੇ ਅਗਵਾਹੀ ਨਾਲ ਅਜਮੇਰ ਸਿੰਘ ਮੁਸਾਫਿਰ ਵਿਸ਼ਵ ਸਿੱਖ ਰਾਜਪੂਤ ਭਾਈਚਾਰਾ ਸਭਾ ਨੂੰ ਹੋਰ ਵੀ ਬੁਲੰਦੀਆਂ ਤੱਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਅਜਮੇਰ ਸਿੰਘ ਮੁਸਾਫਿਰ ਸਾਰੇ ਰਾਜਪੂਤ ਭਾਈਚਾਰੇ ਨੂੰ ਇਕ ਲੜੀ ਵਿੱਚ ਪਰੋ ਕੇ, ਅਪਣੇ ਸਭਿਆਚਾਰ ਤੇ ਮਾਣ ਕਰਨ ਦਾ ਸੁਪਨਾ ਲੈ ਕੇ ਅੱਗੇ ਆਏ ਹਨ। ਵਿਸ਼ਵ ਭਾਈਚਾਰੇ ਵਿੱਚ ਭਰਾਤਰੀ ਪਿਆਰ ਅਤੇ ਸਦਭਾਵਨਾ ਨੂੰ ਪ੍ਰਚਾਰਨਾ ਉਨ੍ਹਾਂ ਦਾ ਮੁੱਖ ਟੀਚਾ ਹਵੇਗਾ। ਗੁਰਮੇਲ ਸਿੰਘ ਪਹਿਲਵਾਨ ਨੇ ਆਪਣੀ ਗ਼ਲਬਾਤ ਨੂੰ ਜਾਰੀ ਰਖਦਿਆਂ ਕਿਹਾ ਕਿ ਸਾਡੀ ਸੰਸਥਾ ਨੂੰ ਆਸ ਹੈ ਕਿ ਨੌਜਵਾਨ ਆਗੂ ਅਜਮੇਰ ਸਿੰਘ ਮੁਸਾਫਿਰ, ਰਾਜਪੂਤ ਭਾਈਚਾਰੇ ਵਿੱਚ ਏਕਤਾ, ਪਿਆਰ ਤੇ ਇਤਫ਼ਾਕ ਦੇ ਨਾਲ-ਨਾਲ ਸਾਡੇ ਮਹਾਨ ਵਿਰਸੇ ਨੂੰ ਵੀ ਨਵੀਆਂ ਬੁਲੰਦੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।