ਅੰਮ੍ਰਿਤਸਰ ।ਐਸ ਜੀ ਪੀ ਸੀ ਵੱਲੋਂ ਸ਼੍ਰੀ ਅੰਮ੍ਰਿਤਸਰ ਸਹਿਬ ਵਿਖੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥ ਇਕੱਤਰਤਾ ਕੀਤੀ ਗਈ। ਜਿਸ ਵਿੱਚ ਪੰਜਾਬ ਦੇ ਸਾਰੇ ਅਕਾਲੀ ਦਲ ਇੱਕੋ ਥਾਂ ਤੇ ਬੈਠੇ ਨਜ਼ਰ ਆਏ ।ਇਹ ਇਕੱਠ ਕਈ ਸਾਲਾਂ ਤੋਂ ਜੇਲ੍ਹਾਂ ਚ ਬੰਦ ਓਹਨਾਂ ਸਿੰਘਾਂ ਲਈ ਕੀਤਾ ਗਿਆ ਜੋ ਆਪਣੀਆਂ ਸਜਾਵਾਂ ਭੋਗਣ ਤੋਂ ਬਾਵਜੂਦ ਵੀ ਜੇਲ੍ਹਾਂ ਵਿੱਚ ਬੰਦ ਹਨ ।
ਸਿੱਖ ਜਥੇਬੰਦੀਆਂ ਲਗਾਤਾਰ ਹੀ ਇਹਨਾਂ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ ਆ ਰਹੀਆਂ ਹਨ ਅਤੇ ਮੋਰਚੇ ਲਾਉਂਦੀਆਂ ਆ ਰਹੀਆਂ ਹਨ ਪਰ ਸਰਕਾਰ ਵੱਲੋਂ ਇਹਨਾਂ ਸਿੰਘਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਅੱਜ ਫੇਰ ਤੋਂ ਐਸ ਜੀ ਪੀ ਸੀ ਦੇ ਬੁਲਾਵੇ ਤੇ ਪੰਜਾਬ ਦੇ ਸਮੂਹ ਅਕਾਲੀ ਦਲ ਇਕ ਥਾਂ ਤੇ ਇਕੱਠਾ ਹੋਏ ਹਨ