ਅੱਜ ਨਵਾਬਗੰਜ ਗੁਰੂਦੁਆਰਾ ਹਰਗੋਬਿੰਦਸਰ ਸਾਹਿਬ ਵਿਖੇ ਜਥੇਦਾਰ ਵੀਰ ਜੀ ਅਨੂਪ ਸਿੰਘ ਜੀ ਅਤੇ ਕਮੇਟੀ ਦੇ ਸਹਿਯੋਗ ਨਾਲ 12ਵਾਂ ਦਸਤਾਰ ਮੁਕਾਬਲਾ ਕਰਵਾਇਆ ਗਿਆ। ਜਿੱਥੇ ਪੂਰੇ ਜਿਲੇ ਚੋਂ ਬੱਚਿਆਂ ਨੇ ਭਾਗ ਲਿਆ।ਮੁਕਾਬਲੇ ਤੋਂ ਪਹਿਲਾਂ ਇਲਾਕੇ ਦੇ ਦਸਤਾਰ ਕੋਚਾਂ ਵੱਲੋਂ 5 ਮਾਰਚ ਤੋਂ 18 ਮਾਰਚ ਤੱਕ ਬੱਚਿਆਂ ਨੂੰ ਵੱਖ ਵੱਖ ਤਰੀਕਿਆਂ ਨਾਲ ਦਸਤਾਰ ਸਜਾਉਣ ਬਾਰੇ ਜਾਣਕਾਰੀ ਦਿੱਤੀ। ਇਹ ਦਸਤਾਰ ਮੁਕਾਬਲਾ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਰਿਹਾ। ਮੁਕਾਬਲੇ ਵਿੱਚ ਇੱਕ ਬੱਚੇ ਨੂੰ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਕਿਉਂਕਿ ਉਸਦਾ ਇਕ ਹੱਥ ਹੈ ਨੀ ਸੀ ਅਤੇ ਉਸਨੇ ਇੱਕੋ ਹੱਥ ਨਾਲ ਸੋਹਣੀ ਦਸਤਾਰ ਸਜਾਈ ਸੀ।
ਮੁਕਾਬਲੇ ਵਿਚ ਕੁੱਲ 54 ਬੱਚਿਆਂ ਨੇ ਭਾਗ ਲਿਆ ਜਿਸ ਵਿੱਚ 15 ਸਾਲ ਦੇ 31 ਬੱਚੇ ,15 ਤੋਂ ਵੱਧ ਸਾਲ ਦੇ 13 ਬੱਚੇ ਸਨ ਜਿਨ੍ਹਾਂ ਨੇ ਸੋਹਣਿਆ ਦਸਤਾਰਾਂ ਕੁਲ 12 ਮਿੰਟ ਦੇ ਸਮੇਂ ਵਿਚ ਸਜਾਈਆਂ ।10 ਬੱਚੇ ਦੁਮਾਲਾ ਸਜਾਉਣ ਵਾਲੇ ਸਨ ਉਹਨਾਂ ਨੇ ਵੀ 12 ਮਿੰਟ ਦੇ ਸਮੇਂ ਵਿੱਚ ਸੋਹਣੇ ਦੁਮਾਲੇ ਸਜਾਏ । ਮੁਕਾਬਲੇ ਉਪਰੰਤ ਦਿੱਲੀ ਅਤੇ ਪੰਜਾਬ ਤੋਂ ਆਏ ਜੱਜਾਂ ਨੇ ਸਿੱਖ ਇਤਹਾਸ ਦੇ ਸਵਾਲ ਜਵਾਬ ਬੱਚਿਆਂ ਤੋਂ ਪੁੱਛੇ ਜਿਸ ਦੇ ਅਧਾਰ ਤੇ ਜੱਜਾਂ ਨੇ ਅਪਣਾ ਅੰਤਿਮ ਫੈਸਲਾ ਸੁਣਾ ਕੇ ਸਾਰੇ ਗਰੁੱਪਾਂ ਵਿਚੋਂ 5, 5 ਜੇਤੂ ਬੱਚੇ ਕੱਢੇ ।
15 ਸਾਲ ਤੋਂ ਛੋਟੀ ਉਮਰ ਦੇ ਮੁਕਾਬਲੇ ਵਿਚ ਜੇਤੂ ਬੱਚੇ
ਅਪਾਰਵੀਰ ਸਿੰਘ ਕਿੱਛਾ ਤੋਂ ਪਹਿਲਾ ਸਥਾਨ ,ਨਵਜੋਤ ਸਿੰਘ ਕਿੱਛਾ ਤੋਂ ਦੂਜਾ ਸਥਾਨ, ਨਵਜੋਤ ਸਿੰਘ ਨਵਾਬਗੰਜ ਤੋਂ ਤੀਜਾ ਸਥਾਨ, ਹਰਸ਼ਦੀਪ ਸਿੰਘ ਬਿਲਾਸਪੁਰ ਤੋਂ ਚੌਥਾ ਸਥਾਨ ,ਹਰਕੀਰਤ ਸਿੰਘ ਨਵਾਬਗੰਜ ਤੋਂ ਪੰਜਵਾਂ ਸਥਾਨ ।
15 ਤੋਂ ਵੱਧ ਉਮਰ ਦੇ ਮੁਕਾਬਲੇ ਵਿਚ ਜੇਤੂ ਬੱਚੇ
ਮਨਜੋਤ ਸਿੰਘ ਰੁਦਰਪੁਰ ਤੋਂ ਪਹਿਲਾ ਸਥਾਨ, ਹਰਸ਼ਦੀਪ ਸਿੰਘ ਰੁਦਰਪੁਰ ਤੋਂ ਦੂਜਾ ਸਥਾਨ, ਦਲਵਿੰਦਰ ਸਿੰਘ ਬਿਲਾਸਪੁਰ ਤੋਂ ਤੀਜਾ ਸਥਾਨ, ਸੁਖਦੇਵ ਸਿੰਘ ਚੌਥਾ ਸਥਾਨ , ਗੁਰਸੇਵਕ ਸਿੰਘ ਨਵਾਬਗੰਜ ਤੋਂ ਪੰਜਵਾਂ ਸਥਾਨ।
ਦੁਮਾਲਾ ਮੁਕਾਬਲੇ ਵਿਚ ਜੇਤੂ ਬੱਚੇ
ਸਿਮਰਨਜੀਤ ਕੌਰ ਬਿਲਾਸਪੁਰ ਤੋਂ ਪਹਿਲਾ ਸਥਾਨ, ਰਣਦੀਪ ਸਿੰਘ ਮਨੂੰਨਗਰ ਤੋਂ ਦੂਜਾ ਸਥਾਨ, ਦਿਲਰਾਜ ਸਿੰਘ ਨਵਾਬਗੰਜ ਤੋਂ ਤੀਜਾ ਸਥਾਨ, ਹਰਸ਼ਦੀਪ ਸਿੰਘ ਬਿਲਾਸਪੁਰ ਤੋਂ ਚੌਥਾ ਸਥਾਨ,ਅੰਮ੍ਰਿਤਪਾਲ ਸਿੰਘ ਮਿਲਕ ਕਿੱਛਾ ਤੋਂ ਪੰਜਵਾਂ ਸਥਾਨ।
ਜੇਤੂ ਬੱਚਿਆਂ ਦੀ ਚੋਣ ਕਰਨ ਦਿੱਲੀ ਤੋਂ ਮਨਿੰਦਰ ਸਿੰਘ ,ਗੁਰਮੁਖ ਸਿੰਘ ਅਤੇ ਪੰਜਾਬ ਤੋਂ ਕੁਲਦੀਪ ਸਿੰਘ ,ਗੁਰਿੰਦਰ ਸਿੰਘ ,ਮਲਕੀਤ ਸਿੰਘ ਕਾਸ਼ੀਪੁਰ ਤੋਂ, ਰਣਜੀਤ ਸਿੰਘ ਉਤਮਨਗਰ ਤੋਂ, ਸਿਮਰਨਜੀਤ ਸਿੰਘ ਲਾਡੀ ਰੁਦਰਪੁਰ ਤੋਂ , ਅਰਸ਼ਦੀਪ ਸਿੰਘ ਕਿੱਛਾ ਤੋਂ, ਪਰਮਜੋਤ ਸਿੰਘ ਬਾਜਪੁਰ ਤੋਂ ,ਜਸਪਾਲ ਸਿੰਘ ਨਵਾਬਗੰਜ ਤੋਂ , ਹਰਸ਼ਦੀਪ ਸਿੰਘ ਕਿੱਛਾ ਤੋਂ, ਰਾਜਾ ਰੰਧਾਵਾ ਗਦਰਪੁਰ ਤੋਂ ਪਹੁੰਚੇ ।ਇਸ ਦੌਰਾਨ ਜਥੇਦਾਰ ਵੀਰ ਜੀ ਅਨੂਪ ਸਿੰਘ ਜੀ ਅਤੇ ਕਮੇਟੀ ਦੇ ਸਮੂਹ ਮੈਂਬਰ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਨ ਲਈ ਮੌਜੂਦ ਰਹੇ।