ਗੁਰੂਦਵਾਰਾ ਨਾਨਕਪੁਰੀ ਟਾਂਡਾ ਵਿਖੇ ਹੋਲੇ ਮਹੱਲੇ ਦੇ ਅਵਸਰ ਤੇ 3 ਦਿਨੀਂ ਦੀਵਾਨ ਸਜਾਇਆ ਗਿਆ। ਜਿੱਥੇ ਪੰਥ ਦੇ ਮਹਾਨ ਕੀਰਤਨੀਏ ,ਰਾਗੀ ,ਢਾਡੀ ,ਅਤੇ ਕਥਾਵਾਚਕਾਂ ਨੇ ਹਾਜ਼ਰੀਆਂ ਭਰੀਆਂ ਅਤੇ ਗੁਰੂ ਦਾ ਜੱਸ ਗਾਇਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ।ਓਥੇ ਹੀ ਨੌਜਵਾਨ ਵੀਰਾਂ ਵੱਲੋਂ ਗੁਰੂਦਵਾਰਾ ਮੈਨੇਜਮੈਂਟ ਦੇ ਸਹਿਯੋਗ ਨਾਲ ਹੋਲੇ ਮਹੱਲੇ ਦੇ ਦਿਹਾੜੇ ਨੂੰ ਸਮਰਪਿਤ ਦਸਤਾਰ ਮੁਕਾਬਲਾ ਵੀ ਕਰਵਾਇਆ ਗਿਆ ।ਇਸ ਮੁਕਾਬਲੇ ਵਿੱਚ 46 ਬੱਚਿਆਂ ਨੇ ਭਾਗ ਲਿਆ ਜਿਸ ਵਿੱਚ 31 ਬੱਚੇ 15 ਸਾਲ ਦੀ ਉਮਰ ਤਕ ਦੇ ਸੀ ਅਤੇ 15 ਬੱਚੇ 15 ਸਾਲ ਤੋਂ ਵੱਧ ਉਮਰ ਦੇ ਸਨ ਇਹ ਮੁਕਾਬਲਾ ਸੀਨਿਅਰ ਅਤੇ ਜੂਨੀਅਰ ਵਰਗ ਦੇ ਦੋ ਅਲਗ ਅਲਗ ਗਰੁੱਪਾਂ ਦਾ ਕਰਵਾਇਆ ਗਿਆ।
ਮੁਕਾਬਲੇ ਵਿੱਚੋਂ ਜੇਤੂ ਬੱਚੇ ਚੁਣਨ ਲਈ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਦਸਤਾਰ ਕੋਚ ਕੁਲਦੀਪ ਸਿੰਘ ਅੰਮ੍ਰਿਤਸਰ, ਗੁਰਵਿੰਦਰ ਸਿੰਘ ਅੰਮ੍ਰਿਤਸਰ ,ਅਤੇ ਦਿਲਪ੍ਰੀਤ ਸਿੰਘ ਅੰਬਾਲਾ ਤੋਂ ਸੱਦੇ ਗਏ।ਇਹਨਾਂ ਜੱਜਾਂ ਨਾਲ ਜਜਮੈਂਟ ਦੌਰਾਨ ਇਲਾਕੇ ਦੇ ਸੀਨੀਅਰ ਦਸਤਾਰ ਕੋਚ ਰਣਜੀਤ ਸਿੰਘ ਉੱਤਮਨਗਰ ਤੋਂ ਮੁਕਾਬਲੇ ਦੇ ਨਤੀਜਿਆਂ ਨੂੰ ਨਿਰਪੱਖਤਾ ਨਾਲ ਚੁਣਨ ਲਈ ਮੌਜੂਦ ਰਹੇ ।
ਇਸ ਤੋਂ ਪਹਿਲਾਂ ਇਲਾਕੇ ਦੇ ਦਸਤਾਰ ਕੋਚਾਂ ਵੱਲੋਂ ਬੱਚਿਆਂ ਨੂੰ ਦਸਤਾਰ ਦੀ ਸਿੱਖਿਆ ਵੀ ਦਿੱਤੀ ਗਈ । ਮੁਕਾਬਲੇ ਵਿੱਚ ਜੂਨੀਅਰ ਵਰਗ ਦੇ ਬੱਚਿਆਂ ਨੂੰ 15 ਮਿੰਟ ਦਾ ਸਮਾਂ ਦਸਤਾਰ ਸਜਾਉਣ ਲਈ ਦਿੱਤਾ ਗਿਆ ਅਤੇ ਸੀਨੀਅਰ ਵਰਗ ਨੂੰ ਇਹ ਸਮਾਂ 12 ਮਿੰਟ ਦਾ ਦਿੱਤਾ ਗਿਆ ।
ਜੂਨੀਅਰ ਵਰਗ ਦੇ ਜੇਤੂ ਬੱਚੇਰਵਜੋਤ ਸਿੰਘ ਸਵਰਗ ਫਾਰਮ ਪਹਿਲਾ ਸਥਾਨ, ਤਰਨਦੀਪ ਸਿੰਘ ਮੈਕਲਗੰਜ ਦੂਜਾ ਸਥਾਨ , ਜਸ਼ਨਦੀਪ ਸਿੰਘ ਉੱਤਮਨਗਰ ਤੀਜਾ ਸਥਾਨ।
ਸੀਨੀਅਰ ਵਰਗ ਦੇ ਜੇਤੂ ਬੱਚੇ
ਹਰਸ਼ਦੀਪ ਸਿੰਘ ਰੁਦਰਪੁਰ ਤੋਂ ਪਹਿਲਾ ਸਥਾਨ,ਰਣਦੀਪ ਸਿੰਘ ਮੰਨੁਨਗਰ ਤੋਂ ਦੂਜਾ ਸਥਾਨ , ਜਸ਼ਨਦੀਪ ਸਿੰਘ ਰੁਦਰਪੁਰ ਤੋਂ ਤੀਜਾ ਸਥਾਨ।