ਨਵੀਂ ਦਿੱਲੀ :
ਸਿੰਘੂ ਬਾਰਡਰ ‘ਤੇ ਬੀਤੇ ਦੀਨਾ ਤੋਂ ਵਾਪਰ ਰਹੀਆਂ ਵੱਖ ਵੱਖ ਘਟਨਾਵਾਂ ਦੇ ਚਲਦਿਆਂ ਨਿਹੰਗ ਸਿੰਘਾਂ ਨੇ ਵੱਡਾ ਐਲਾਨ ਕੀਤਾ ਹੈ ਦੱਸ ਦਈਏ ਕਿ ਅੱਜ ਹੋਈ ਕਾਨਫਰੰਸ ਵਿਚ ਉਨ੍ਹਾਂ ਕਿਹਾ ਕਿ ਦਵਾਲੀ ਤੋਂ 15 ਦਿਨਾਂ ਦੇ ਅੰਦਰ-ਅੰਦਰ ਸਿੰਘੂ ਬਾਰਡਰ ਤੋਂ 8 – 10 ਨਿਹੰਗ ਸਿੰਘਾਂ ਦੋ ਜੱਥੇ ਪੰਜਾਬ ਭੇਜੇ ਜਾਣਗੇ। ਇਹ ਜੱਥੇ ਪੰਜਾਬ ਜਾ ਕੇ ਗੁਰੂ ਘਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਜਿਸ ਗੁਰੂ ਘਰ ਵਿਚ ਪਹਿਰੇਦਾਰ ਨਹੀ ਹੋਵੇਗਾ , ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਹੋਵੇਗਾ ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਲਏ ਜਾਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਉਸ ਗੁਰੂ ਘਰ ਵਿਚ ਪਹਿਰੇਦਾਰੀ ਬਾਰੇ ਲਿਖ਼ਤੀ ਰੂਪ ਵਿਚ ਲੈ ਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਨਿਹੰਗ ਸਿੰਗਾਂ ਨੇ ਫ਼ੈਸਲਾ ਲਿਆ ਹੈ ਕਿ ਜੇਕਰ ਹੁਣ ਕਿਸੇ ਗੁਰੂ ਘਰ ਵਿਚ ਬੇਅਬਦੀ ਹੋਈ ਤਾਂ ਉਥੋਂ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੇ ਗ੍ਰੰਥੀ ਦੇ ਸਿੱਖ ਮਰਿਆਦਾ ਅਨੁਸਾਰ ਕੋਰੜੇ ਮਾਰੇ ਜਾਣਗੇ। ਨਿਹੰਗ ਸਿੰਘਾਂ ਨੇ ਆਪਣੇ ਇਸ ਫ਼ੈਸਲੇ ‘ਚ ਸਿੱਖ ਸੰਗਤ ਤੋਂ ਸਮਰਥਨ ਦੀ ਅਪੀਲ ਕੀਤੀ ਹੈ।