ਜਾਣਕਾਰੀ ਅਨੁਸਾਰ ਜਰਮਨ ਦੀ ਸਰਕਾਰ ਨੇ ਯੂਕ੍ਰੇਨ ਤੋਂ ਪਲਾਯਨ ਕਰ ਰਹੇ ਸਟੂਡੈਂਟਸ ਲਈ ਫ੍ਰੀ ਵੀਜੇ ਦੀ ਖੁੱਲ ਦਿੱਤੀ ਹੈ । ਯੂਕ੍ਰੇਨ ਤੋਂ ਨਿੱਕਲ ਰਹੇ ਸਟੂਡੈਂਟਸ ਹੁਣ ਆਪਣੀ ਪੜ੍ਹਾਈ ਜਰਮਨ ਵਿੱਚ ਪੂਰੀ ਕਰ ਸਕਦੇ ਨੇ ।ਜਰਮਨ ਸਰਕਾਰ ਇਸਦਾ ਕੋਈ ਵੀ ਪੈਸਾ ਸਟੂਡੈਂਟਸ ਕੋਲੋਂ ਨਹੀਂ ਲਵੇਗੀ ।
ਦਸ ਦਈਏ ਕਿ ਜਰਮਨ ਸਰਕਾਰ ਵੱਲੋਂ ਓਥੇ ਦੇ ਨਾਗਰਿਕਾਂ ਲਈ ਪੜ੍ਹਾਈ ਬਿਲਕੁਲ ਮੁਫ਼ਤ ਹੈ ਅਤੇ ਹੁਣ ਓਹਨਾਂ ਨੇ ਯੂਕ੍ਰੇਨ ਰੂਸ ਵਿਚਾਲੇ ਚਲਦੇ ਯੁੱਧ ਦੇ ਕਾਰਣ ਯੂਕ੍ਰੇਨ ਤੋਂ ਬਾਹਰ ਨਿਕਲਦੇ ਸਟੂਡੈਂਟਸ ਲਈ ਵੀ ਜਰਮਨ ਜਾ ਕੇ ਮੁਫ਼ਤ ਪੜ੍ਹਾਈ ਕਰਨ ਦਾ ਆਫਰ ਦਿੱਤਾ ਹੈ ।