ਪੰਜਾਬ : ਜਦ ਵੀ ਕਿਸੀ ਦੇਸ਼ ਕੌਮ ਤੇ ਪੀੜ ਪੈਂਦੀ ਹੈ ਤਾਂ ਪੰਜਾਬ ਹਮੇਸ਼ਾ ਮਦਦ ਲਈ ਅੱਗੇ ਆਉਣ ਲਈ ਤਿਆਰ ਰਹਿੰਦਾ ਹੈ ਯੂਕ੍ਰੇਨ ਨੇ ਐਲਾਨ ਕੀਤਾ ਕਿ “ਅਗਰ ਕੋਈ ਵਿਦੇਸ਼ੀ ਨਾਗਰਿਕ ਸਾਡੇ ਦੇਸ਼ ਵੱਲੋਂ ਲੜਨਾ ਚਾਹੁੰਦਾ ਹੈ ਤਾਂ ਕਿਸੇ ਦਾ ਯੂਕ੍ਰੇਨ ਆਉਣ ਲਈ ਵਿਸਾ ਨਹੀਂ ਲੱਗੇਗਾ” ਇਹ ਸੁਣਦੇ ਹੀ ਪੰਜਾਬ ਨੇ ਪਹਿਲੀਆਂ ਚ ਅੱਗੇ ਆਉਣ ਦੀ ਪੇਸ਼ਕਸ਼ ਕੀਤੀ ਹੈ ।ਅੰਮ੍ਰਿਤਸਰ ਤੋਂ ਸਾਬਕਾ ਫੌਜੀਆਂ ਨੇ ਯੂਕ੍ਰੇਨ ਜਾ ਕੇ ਰੂਸ ਖਿਲਾਫ ਲੜਨ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਅਸੀਂ ਜੰਗ ਲਈ ਮੌਤ ਤਲੀ ਤੇ ਰਖ ਕੇ ਤਿਆਰ ਬਰ ਤਿਆਰ ਹਾਂ ਭਾਰਤ ਸਰਕਾਰ ਸਾਨੂੰ ਇਜ਼ਾਜਤ ਦੇਵੇ ਅਸੀਂ ਇਨਸਾਨੀਅਤ ਖਾਤਿਰ ਓਥੇ ਜਾ ਕੇ ਯੂਕ੍ਰੇਨ ਵੱਲੋਂ ਲੜਨਾ ਚਾਹੁੰਦੇ ਹਾਂ।
ਰੂਸ – ਯੂਕ੍ਰੇਨ ਦੀ ਜੰਗ ਵਿੱਚ ਸਾਡੇ ਤੋਂ ਬੇਕਸੂਰੇ ਲੋਗ ਮਰਦੇ ਨਹੀਂ ਦੇਖੇ ਜਾਂਦੇ।ਰੂਸ ਰਿਹਾਇਸ਼ੀ ਇਲਾਕਿਆਂ ਤੇ ਜਾਣਬੁੱਝ ਕੇ ਅਟੈਕ ਕਰ ਰਿਹਾ ਹੈ ।ਅਸੀਂ ਯੂਕ੍ਰੇਨ ਲਈ ਨਹੀਂ ਇਨਸਾਨੀਅਤ ਲਈ ਲੜਨ ਚੱਲੇ ਹਾਂ। ਪੰਜਾਬ ਹਮੇਸ਼ਾ ਇਨਸਾਨੀਅਤ ਲਈ ਤਿਆਰ ਰਹਿੰਦਾ ਹੈ ।ਉਨ੍ਹਾਂ ਦਸਿਆ ਕਿ ਸਾਡੇ ਨਾਲ 15 ਨੌਜਵਾਨਾਂ ਦਾ ਕਾਫ਼ਲਾ ਜਾਣ ਲਈ ਤਿਆਰ ਹੈ ਹੋਰ ਵੀ ਨੌਜਵਾਨ ਤਿਆਰ ਹੋ ਰਹੇ ਨੇ । ਅਸੀਂ ਹੋਰ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਇਨਸਾਨੀਅਤ ਦੇ ਖਾਤਿਰ ਸਾਡੇ ਨਾਲ ਚੱਲਣ ।ਕਿਹਾ ਕਿ ਅਸੀਂ ਯੂਕ੍ਰੇਨ ਲਈ ਨਹੀਂ ਇਨਸਾਨੀਅਤ ਲਈ ਲੜਨ ਚੱਲੇ ਹਾਂ ਪੰਜਾਬ ਹਮੇਸ਼ਾ ਇਨਸਾਨੀਅਤ ਲਈ ਖੜਦਾ ਆਇਆ ਹੈ ਤੇ ਖੜੇਗਾ ਵੀ।