ਉੱਤਰ ਪ੍ਰਦੇਸ਼। ਖਬਰ ਉੱਤਰ ਪ੍ਰਦੇਸ਼ ਦੀ ਹੈ ਜਿੱਥੇ ਗੁੰਡਾ ਰਾਜ ਨੂੰ ਖਤਮ ਕਰਨ ਲਈ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਸਰਕਾਰ ਦੇ ਵਿਧਾਇਕ ਹੀ ਇੱਥੇ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਹਨ।ਖਬਰ ਉੱਤਰ ਪ੍ਰਦੇਸ਼ ਦੇ ਸਰਧਨਾ ਇਲਾਕੇ ਦੀ ਹੈ ਜਿੱਥੇ ਭਾਜਪਾ ਦੇ ਵਿਧਾਇਕ ਸੰਗੀਤ ਸੋਮ ਨੇ ਚੋਣ ਅਫਸਰ ਨੂੰ ਥੱਪੜ ਮਾਰ ਦਿੱਤਾ। . 2022 ਯੂਪੀ ਚੋਣਾਂ ਲਈ ਵੋਟਿੰਗ ਦੌਰਾਨ 10 ਫਰਵਰੀ ਨੂੰ ਸਲਵਾ ਵਿੱਚ ਦਲਿਤਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ, ਵਿਰੋਧ ਕਰਨ ‘ਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਇੰਨਾ ਹੀ ਨਹੀਂ ਜਦੋਂ ਚੋਣ ਅਫਸਰ ਨੇ ਵਿਰੋਧ ਕੀਤਾ ਤਾਂ ਭਾਜਪਾ ਉਮੀਦਵਾਰ ਸੰਗੀਤ ਸੋਮ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਅਤੇ ਥੱਪੜ ਵੀ ਮਾਰ ਦਿੱਤਾ, ਜਿਸ ਨਾਲ ਹੰਗਾਮਾ ਹੋ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਡੀਐਮ ਅਤੇ ਐਸਐਸਪੀ ਮੌਕੇ ’ਤੇ ਪੁੱਜੇ। ਪੁਲੀਸ ਨੇ ਸੰਗੀਤ ਸੋਮ ਅਤੇ ਉਸ ਦੇ ਸਮਰਥਕਾਂ ਖ਼ਿਲਾਫ਼ 332, 353, 504, 506, 392, 171ਐਫ, 188 ਈਪੀਸੀ ਤਹਿਤ ਕੇਸ ਦਰਜ ਕਰ ਲਿਆ ਹੈ।
ਦੂਜੇ ਪਾਸੇ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਪਿਨ ਮਨੋਥੀਆ ਨੇ ਭਾਜਪਾ ਵਰਕਰਾਂ ਖਿਲਾਫ ਵੀ ਮਾਮਲਾ ਦਰਜ ਕਰਵਾਇਆ ਹੈ।