ਖਾटीਮਾ। ਘਟਨਾ ਖਟੀਮਾ ਅਧੀਨ ਆਉਂਦੇ ਮਝੋਲਾ ਇਲਾਕੇ ਦੇ 17 ਮੀਲ ਦੀ ਹੈ।ਜਿੱਥੇ ਇੱਕ ਸਿੱਖ ਨੌਜਵਾਨ ਦੀ ਭਾਜਪਾ ਵਰਕਰਾਂ ਵੱਲੋਂ ਉਸਦੇ ਘਰ ਵਿੱਚ ਦਾਖਲ ਹੋ ਕੇ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਨੌਜਵਾਨ ਆਪਣੇ ਪਰਿਵਾਰ ਸਮੇਤ ਪੁਲਿਸ ਚੌਕੀ ਪਹੁੰਚਿਆ ਜਿੱਥੇ ਭਾਜਪਾ ਵਾਲਿਆਂ ਨੇ ਉਸ ਤੇ ਫਾਇਰਿੰਗ ਵੀ ਕੀਤੀ, ਜੋ ਨੌਜਵਾਨ ਦੀ ਲੱਤ ਨੂੰ ਛੂ ਕੇ ਨਿਕਲੀ ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਭਾਜਪਾ ਦੇ ਕੁਝ ਵਰਕਰ ਅਚਾਨਕ ਉਨ੍ਹਾਂ ਦੇ ਘਰ ‘ਚ ਦਾਖਲ ਹੋ ਗਏ ਅਤੇ ਨੌਜਵਾਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਮਾਮਲਾ ਚੋਣ ਪ੍ਰਚਾਰ ਦੌਰਾਨ ਸ਼ਰਾਬ ਅਤੇ ਪੈਸੇ ਵੰਡਣ ਦਾ ਹੈ, ਜਿੱਥੇ ਭਾਜਪਾ ਵਰਕਰਾਂ ਵੱਲੋਂ ਸ਼ਰਾਬ ਅਤੇ ਪੈਸੇ ਵੰਡੇ ਜਾ ਰਹੇ ਸਨ, ਜਿਸ ਦਾ ਕੁਝ ਲੋਕਾਂ ਨੇ ਭਾਜਪਾ ਵਾਲਿਆਂ ਨੂੰ ਘੇਰ ਕੇ ਵਿਰੋਧ ਕੀਤਾ, ਪਰ ਨੌਜਵਾਨਾਂ ਨੇ ਉੱਥੋਂ ਉਨ੍ਹਾਂ ਦਾ ਬਚਾਅ ਕੀਤਾ | ਮਗਰ ਭਾਜਪਾ ਵਰਕਰਾਂ ਵੱਲੋਂ ਉਹਦੀ ਹੀ ਕੁੱਟਮਾਰ ਕੀਤੀ ਗਈ ਅਤੇ ਜਦੋਂ ਨੌਜਵਾਨ ਪੁਲੀਸ ਚੌਕੀ ਪਹੁੰਚਿਆ ਤਾਂ ਉਸ ’ਤੇ ਗੋਲੀ ਚਲਾ ਦਿੱਤੀ ਗਈ ਜੋ ਉਸ ਦੀ ਲੱਤ ਨੂੰ ਛੂ ਕੇ ਨਿਕਲੀ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ।
ਇਸ ਮਾਮਲੇ ਤੋਂ ਬਾਅਦ ਨੌਜਵਾਨ ਧਿਰ ਦੇ ਲੋਕ ਮਝੋਲਾ ਦੀ 17 ਮੀਲ ਚੌਕੀ ’ਤੇ ਪੁੱਜੇ, ਜਿੱਥੇ ਉਨ੍ਹਾਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।