ਬਜਟ 2022: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਤੋਂ ਬਾਅਦ ਸਭ ਤੋਂ ਪਹਿਲਾਂ ਆਮ ਲੋਕਾਂ ਦੇ ਦਿਮਾਗ ‘ਚ ਇਹ ਖਿਆਲ ਆਉਂਦਾ ਹੈ ਕਿ ਹੁਣ ਕੀ ਹੋਵੇਗਾ ਸਸਤਾ ਤੇ ਕੀ ਮਹਿੰਗਾ? ਇਸ ਲਈ ਇੱਥੇ ਉਨ੍ਹਾਂ ਵਸਤੂਆਂ ਦੀ ਸੂਚੀ ਹੈ ਜੋ ਵਿੱਤੀ ਸਾਲ 23 ਵਿੱਚ ਸਸਤੀਆਂ ਅਤੇ ਮਹਿੰਗੀਆਂ ਹੋਣਗੀਆਂ– ਮੋਬਾਈਲ ਫੋਨ ਹੋਵੇਗਾ ਸਸਤਾ
2022-23 ਦੇ ਕੇਂਦਰੀ ਬਜਟ ਵਿੱਚ ਵਿੱਤ ਮੰਤਰੀ ਦੁਆਰਾ ਪ੍ਰਸਤਾਵਿਤ ਮੋਬਾਈਲ ਫੋਨਾਂ ਅਤੇ ਮੋਬਾਈਲ ਫੋਨ ਚਾਰਜਰਾਂ ਸਮੇਤ ਵੱਡੀ ਗਿਣਤੀ ਵਿੱਚ ਆਮ ਤੌਰ ‘ਤੇ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਸਤੀਆਂ ਹੋਣ ਲਈ ਤਿਆਰ ਹਨ।
ਹੀਰੇ ਦੇ ਗਹਿਣੇ ਹੋਣਗੇ ਸਸਤੇ
ਵਿੱਤ ਮੰਤਰੀ ਨੇ ਖੇਤੀਬਾੜੀ ਸੈਕਟਰ ਲਈ ਭਾਰਤ ਵਿੱਚ ਨਿਰਮਿਤ ਸੰਦਾਂ ਅਤੇ ਉਪਕਰਨਾਂ ‘ਤੇ ਛੂਟ ਵਧਾਉਣ ਦਾ ਐਲਾਨ ਕੀਤਾ। ਯਾਨੀ ਹੁਣ ਖੇਤੀ ਵਸਤਾਂ ਸਸਤੀਆਂ ਹੋਣਗੀਆਂ। ਇਸ ਤੋਂ ਇਲਾਵਾ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ‘ਤੇ ਕਸਟਮ ਡਿਊਟੀ ‘ਚ ਬਜਟ ‘ਚ 5 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਯਾਨੀ ਗਹਿਣੇ ਸਸਤੇ ਹੋ ਜਾਣਗੇ। ਇਸ ਤੋਂ ਇਲਾਵਾ ਚਮੜੇ ਦਾ ਸਾਮਾਨ ਅਤੇ ਸਟੀਲ ਸਸਤਾ ਹੋਵੇਗਾ। ਬਟਨ, ਜ਼ਿੱਪਰ, ਚਮੜਾ, ਪੈਕੇਜਿੰਗ ਬਾਕਸ, ਸਸਤੇ ਹੋਣਗੇ। ਝੀਂਗਾ ਐਕਵਾ ਕਲਚਰ ‘ਤੇ ਡਿਊਟੀ ਘਟਾ ਦਿੱਤੀ ਗਈ ਹੈ।
ਛਤਰੀਆਂ ‘ਤੇ ਕਸਟਮ ਡਿਊਟੀ ਵਧਾਈ ਗਈ
ਇਸ ਦੇ ਨਾਲ ਹੀ ਛਤਰੀਆਂ ਖਰੀਦਣੀਆਂ ਮਹਿੰਗੀਆਂ ਹੋ ਜਾਣਗੀਆਂ। ਛਤਰੀਆਂ ‘ਤੇ ਕਸਟਮ ਡਿਊਟੀ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ, ਭਾਰਤ ਵਿੱਚ ਬਣੀਆਂ ਅਤੇ ਬਾਹਰੋਂ ਆਉਣ ਵਾਲੀਆਂ ਦਵਾਈਆਂ ਮਹਿੰਗੀਆਂ ਹੋਣਗੀਆਂ।
ਇੱਥੇ ਲਿਸਟ ‘ਚ ਦੇਖੋ ਕੀ ਹੋਵੇਗਾ ਸਸਤਾ ਤੇ ਕੀ ਹੋਵੇਗਾ ਤੇ ਕਿ ਮਹਿੰਗਾ
– ਸਸਤੇ
>> ਕਪੜਾ >> ਰਤਨ ਪੱਥਰ ਅਤੇ ਹੀਰੇ ਦੇ ਗਹਿਣੇ >> ਮੋਬਾਈਲ ਫ਼ੋਨ >> ਮੋਬਾਈਲ ਫ਼ੋਨ ਚਾਰਜਰ >> ਖੇਤੀਬਾੜੀ ਔਜ਼ਾਰ। >> ਮੈਂਥੇ ਦਾ ਤੇਲ >> ਸਟੇਨਲੈਸ ਸਟੀਲ
ਮਹਿੰਗਾ