ਅੱਜ ਤੋਂ ਸਿੱਖ ਨੌਜਵਾਨ ਆਗੂ ਦੀਪ ਸਿੰਘ ਸਿੱਧੂ ਦੇ ਅੰਤਿਮ ਅਰਦਾਸ ਲਈ ਅਖੰਡ ਪਾਠ ਆਰੰਭ ਹੋਏ ਹਨ । ਐਸਜੀਪੀਸੀ ਅਤੇ ਖਾਲਸਾ ਏਡ ਮੁਤਾਬਿਕ 3 ਲੱਖ ਤੋਂ ਜਿਆਦਾ ਇਕੱਠ ਹੋਣ ਦੀ ਉਮੀਦ ਹੈ ।24 ਤਰੀਕ ਨੂੰ ਅੰਮ੍ਰਿਤ ਸੰਚਾਰ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ ।
ਦਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਨੌਜਵਾਨ, ਬੁਜੁਰਗ ,ਬੱਚੇ ਅਤੇ ਮਾਤਾਵਾਂ ਭੈਣਾਂ ਗੁਰੂ ਵਾਲੇ ਬਣਨ ਦੀ ਗੱਲ ਕਰ ਰਹੇ ਹਨ। ਦਸ ਦਈਏ ਕਿ ਇਹ ਸਾਰੇ ਪ੍ਰਬੰਧ ਪਰਿਵਾਰ ਵਲੋਂ ਕੀਤੇ ਜਾਣੇ ਹਨ ਪਰ ਐਸਜੀਪੀਸੀ ਨੇ ਆਪਣੇ ਵਲੋਂ ਕਿਸੇ ਵੀ ਚੀਜ ਦੀ ਲੋੜ ਪੈਣ ਤੇ ਨਾਲ ਖੜਨ ਦਾ ਭਰੋਸਾ ਪਰਿਵਾਰ ਨੂੰ ਦਿੱਤਾ ਗਿਆ ਹੈ।