ਮੁਰਾਦਾਬਾਦ । ਪੂਰੇ ਯੂਪੀ ਵਿਚ ਅਤਿਕ੍ਰਮਣ ਹਟਾਉਣ ਲਈ ਜਗਹ ਜਗਹ ਬੁਲਡੋਜ਼ਰ ਚਲਾ ਕੇ ਲੋਕਾਂ ਦੇ ਘਰਾਂ ਨੂੰ ਉਜਾੜਿਆ ਜਾ ਰਿਹਾ ਹੈ।ਇਹਦੇ ਨਾਲ ਹੀ ਜੁੜਿਆ ਮਾਮਲਾ ਮੁਰਾਦਾਬਾਦ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਗੁਰੂ ਘਰ ਵਿੱਚ ਨਗਰ ਨਿਗਮ ਵੱਲੋਂ ਅਤਿਕ੍ਰਮਨ ਦੇ ਨਾਂ ਤੇ ਤੋੜ ਫੋੜ ਕਰ ਦਿੱਤੀ ਗਈ ਅਤੇ ਉੱਥੇ ਰਹਿ ਰਹੇ ਸਿੱਖ ਸਮਾਜ ਦੇ ਘਰਾਂ ਨੂੰ ਵੀ ਤੋੜ ਦਿੱਤਾ ਗਿਆ।ਪ੍ਰਸ਼ਾਸਨ ਵੱਲੋਂ ਇਹ ਤੋੜ ਫੋੜ ਗੁਰੂਦਵਾਰਾ ਬਾਬਾ ਬੁੱਢਾ ਦਲ, ਗੋਗਣ ਵਿਖੇ ਕੀਤੀ ਗਈ। ਉੱਥੇ ਮੌਜੂਦ ਸਿੱਖ ਸਮਾਜ ਦੇ ਲੋਕਾਂ ਵੱਲੋਂ ਜਗਹ ਦੇ ਪੁਰਾਣੇ ਸਥਾਨਕ ਕਾਗਜ਼ਾਤ ਦਿਖਾ ਕੇ ਇਨਸਾਫ਼ ਦੀ ਮੰਗ ਵੀ ਕੀਤੀ ਗਈ ।
ਸਥਾਨਕ ਵਕੀਲ ਅਵਿਨਾਸ਼ ਚੰਦ ਨੇ ਨਗਰ ਨਿਗਮ ਦੀ ਕਾਰਵਾਹੀ ਨੂੰ ਗ਼ਲਤ ਦਸਦਿਆਂ ਕਿਹਾ ਕਿ ਇਹ ਲੋਕ 90 ਸਾਲ ਦੀ ਸਰਕਾਰੀ ਲੀਫ਼ ਤੇ ਇਥੇ ਕਰੀਬ 50 ਅਨੁਸੂਚਿਤ ਜਾਤ ਦੇ ਪਰਿਵਾਰ ਰਹਿ ਰਹੇ ਹਨ ਅਤੇ ਕਾਨੂੰਨ ਮੁਤਾਬਿਕ 30 ਸਾਲਾਂ ਤੋਂ ਵੱਧ ਜੇਹੜੇ ਲੋਕ ਇੱਕੋ ਥਾਂ ਤੇ ਰਹਿ ਰਹੇ ਹਨ ਉਹਨਾਂ ਨੂੰ ਜਮੀਨੀ ਹੱਕ ਦੇ ਦਿੱਤਾ ਜੰਦਾ ਹੈ ।ਓਹਨਾਂ ਕਿਹਾ ਕਿ ਇਹ ਲੋਕ ਅਗਰ ਪੱਟੇ ਦੀ ਜਮੀਨ ਤੇ ਵੀ ਏਥੇ ਰਹਿ ਰਹੇ ਸਨ ਤਾਂ ਮਾਇਆਵਤੀ ਦੀ ਸਰਕਾਰ ਸਮੇਂ ਇਹਨਾਂ ਨੂੰ ਇਹਨਾ ਦਾ ਜਮੀਨੀ ਹੱਕ ਉਦੋਂ ਹੀ ਦੇ ਦਿੱਤਾ ਗਿਆ ਸੀ।
ਓਥੇ ਹੀ ਪੀੜਿਤ ਪਰਿਵਾਰਾਂ ਵੱਲੋਂ ਸ਼ਹਿਰ ਦੇ ਗੁਰੂ ਘਰ ਦੀਆਂ ਕਮੇਟੀਆਂ ਤੇ ਆਰੋਪ ਲਗਾਏ ਗਏ ਹਨ ਕਿ ਉਹਨਾਂ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ ।ਓਹਨਾਂ ਕਿਹਾ ਕਿ ਅਸੀਂ ਬੁਲਡੋਜ਼ਰ ਦੇ ਅੱਗੇ ਲੇਟ ਕੇ ਗੁਰੂ ਘਰ ਦੀ ਇਮਾਰਤ ਨੂੰ ਬਚਾਇਆ ਹੈ ਜਿੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ।ਓਹਨਾਂ ਵੱਲੋਂ ਜਮੀਨ ਦੇ ਲੀਗਲ ਕਾਗਜ਼ਾਤ ਦਿਖਾ ਕੇ ਕੋਰਟ ਤੋਂ ਇਨਸਾਫ਼ ਦੀ ਮੰਗ ਵੀ ਕੀਤੀ ਗਈ ਹੈ ।