ਪੰਜਾਬ ।ਅਮਰੀਕਾ ਤੋਂ ਪਰਤੇ ਅਤੇ ਕਿਸਾਨੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾਕਟਰ ਸਵੈਮਾਣ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਜੰਮ ਕੇ ਲਾਹਨਤਾਂ ਪਾਈਆਂ। ਦਰਅਸਲ ਮਸਲਾ ਅਮਿਤ ਸ਼ਾਹ ਦੇ ਨਾਲ ਜਥੇਦਾਰ ਹਰਪ੍ਰੀਤ ਸਿੰਘ ਦੀ ਹੋਈ ਮੁਲਾਕਾਤ ਦਾ ਹੈ ਜਿਸ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਅਮਿਤ ਸ਼ਾਹ ਨੂੰ ਸਰੋਪਾ ਪਾ ਕੇ ਦਰਬਾਰ ਸਾਹਿਬ ਦਾ ਮੋਮੇਂਟੋ ਦਿੰਦੇ ਦਿੱਖ ਰਹੇ ਹਨ।
ਇਹ ਸਭ ਦੇਖ ਕੇ ਡਾਕਟਰ ਸਵੈਮਾਣ ਦਾ ਕਿਸਾਨਾਂ ਅਤੇ ਪੰਜਾਬੀਆਂ ਲਈ ਦਰਦ ਛਲਕ ਉੱਠਿਆ ਓਹਨਾਂ ਕਿ ਅਜੇ ਕੁਝ ਮਹੀਨੇ ਹੀ ਹੋਏ ਹਨ ਸਾਨੂੰ ਬਾਡਰਾਂ ਤੋਂ ਉੱਠ ਕੇ ਘਰ ਆਈਆਂ ਨੂੰ ਤੇ ਤੁਸੀਂ ਓਹਨਾਂ ਦੇ ਗਲਾਂ ਚ ਸਰੋਪੇ ਪਾ ਤੇ ਜਿਹਨਾਂ ਨੇ 733 ਕਿਸਾਨ ਬਾਡਰਾਂ ਤੇ ਸ਼ਹੀਦ ਕਰਵਾਏ ਲਾਹਨਤਾਂ ਪਾਉਂਦੇ ਹੋਏ ਓਹਨਾਂ ਸਵਾਲ ਪੁੱਛਿਆ ਕਿ ਜਿਹਨਾਂ ਘਰਾਂ ਚੋਂ ਕਿਸਾਨ ਸ਼ਹੀਦ ਹੋਏ ਹਨ ਕਦੇ ਓਹਨਾਂ ਨੂੰ ਰਰੋਪੇ ਪਾਏ ਤੂੰਸੀ?ਕਦੇ ਓਹਨਾਂ ਦੇ ਘਰ ਜਾ ਕੇ ਪਰਿਵਾਰ ਦਾ ਹਾਲ ਜਾਨਣ ਦੀ ਕੋਸ਼ਿਸ ਕੀਤੀ? ਓਹਨਾਂ ਕਿਹਾ ਕਿ ਜੇ ਏਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਅੱਗੇ ਤੋਂ ਥੋਡੇ ਲਈ ਕੋਈ ਖੜੁਗਾ ਨਹੀਂ ।