• About
  • Advertise
  • Privacy & Policy
  • Contact
Qtv Punjabi
Advertisement
  • Home
  • हमारा जिला
    • ऊधम सिंह नगर
    • रुद्रपुर
    • सितारगंज
    • बाजपुर
    • किच्छा
    • काशीपुर
    • खटीमा
    • गदरपुर
    • जसपुर
    • नानकमत्ता
    • पंतनगर
  • उत्तराखंड
  • उत्तर प्रदेश
  • राजनीति
  • राष्ट्रीय
  • अंतर्राष्ट्रीय
  • क्राइम
  • खेल
  • मनोरंजन
  • शिक्षा
  • संपादकीय
  • स्पेशल
  • स्वास्थ्य
  • सिख डायरेक्टरी
    • उत्तराखंड
  • Login
No Result
View All Result
  • Home
  • हमारा जिला
    • ऊधम सिंह नगर
    • रुद्रपुर
    • सितारगंज
    • बाजपुर
    • किच्छा
    • काशीपुर
    • खटीमा
    • गदरपुर
    • जसपुर
    • नानकमत्ता
    • पंतनगर
  • उत्तराखंड
  • उत्तर प्रदेश
  • राजनीति
  • राष्ट्रीय
  • अंतर्राष्ट्रीय
  • क्राइम
  • खेल
  • मनोरंजन
  • शिक्षा
  • संपादकीय
  • स्पेशल
  • स्वास्थ्य
  • सिख डायरेक्टरी
    • उत्तराखंड
  • Login
No Result
View All Result
Qtv Punjabi
No Result
View All Result
Home क्राइम

ਸ਼ਿਲੌਂਗ ਵਿਖੇ ਔਰਤਾਂ ‘ਚ ਸਹਿਮ ਦਾ ਮਾਹੌਲ, ‘ਪੜ੍ਹਦੇ ਬੱਚਿਆਂ ਨੂੰ ਵੀ ਕੀਤਾ ਜਾ ਰਿਹਾ ਤੰਗ’

Qtv News by Qtv News
October 15, 2021
in क्राइम, राजनीति, राष्ट्रीय, स्वास्थ्य
0
ਸ਼ਿਲੌਂਗ ਵਿਖੇ ਔਰਤਾਂ ‘ਚ ਸਹਿਮ ਦਾ ਮਾਹੌਲ, ‘ਪੜ੍ਹਦੇ ਬੱਚਿਆਂ ਨੂੰ ਵੀ ਕੀਤਾ ਜਾ ਰਿਹਾ ਤੰਗ’
0
SHARES
30
VIEWS
Share on FacebookShare on Twitter

ਸ਼ਿਲੌਂਗ

ਭਾਜਪਾ ਨਾਲ ਗੱਠਜੋੜ ਵਾਲੀ ਮੇਘਾਲਿਆ ਸਰਕਾਰ ਵਲੋਂ ਮੁੜ ਤੋਂ ਸ਼ਿਲਾਂਗ ਦੀ ਪੰਜਾਬੀ ਬਸਤੀ ਦੀ ਜ਼ਮੀਨ ਨੂੰ ਇਕ ਹਫ਼ਤੇ ਦੇ ਅੰਦਰ ਐਕਵਾਇਰ ਕਰਨ ਦੀ ਕੀਤੀ ਜਾ ਰਹੀ ਤਿਆਰੀ ਨਾਲ ਪੰਜਾਬੀ ਬਸਤੀ, ਬੜਾ ਬਾਜ਼ਾਰ ਵਿਚ ਪਿਛਲੇ ਦੋ ਸੌ ਸਾਲ ਤੋਂ ਰਹਿ ਰਹੇ ਗ਼ਰੀਬ ਸਿੱਖਾਂ ਤੇ ਪੰਜਾਬੀਆਂ (ਦਲਿਤਾਂ) ‘ਤੇ ਮੁੜ ਉਜਾੜੇ ਦੀ ਤਲਵਾਰ ਲਟਕ ਗਈ ਹੈ ਤੇ ਪੱਤਰਕਾਰ ਨੇ ਉੱਥੇ ਰਹਿੰਦੀਆਂ ਬੀਬੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਪਰੇਸ਼ਾਨੀਆਂ ਸੁਣੀਆਂ। ਗੱਲਬਾਤ ਕਰਦੇ ਹੋਏ ਇਕ ਬੀਬੀ ਨੇ ਕਿਹਾ ਕਿ ਉਹਨਾਂ ਨਾਲ ਬਹੁਤ ਮਾੜਾ ਵਰਤਾਰਾ ਹੋ ਰਿਹਾ ਹੈ ਤੇ ਉਹ ਅੱਜ ਪੰਜਵੀਂ ਪੀੜ੍ਹੀ ਤੱਕ ਪਹੁੰਚੇ ਹੋਏ ਹਨ।

ਸਭ ਤੋਂ ਨਵਾਬ ਸਿੰਘ ਫਿਰ ਤੇਜਾ ਸਿੰਘ, ਸਰੂਪ ਸਿੰਘ, ਦਿਲਬਾਗ ਸਿੰਘ ਤੇ ਅੱਜ ਅਜੇ ਸਿੰਘ ਇੱਥੇ ਵੱਸ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਅਪਣੀਆਂ ਐਨੀਆਂ ਪੀੜ੍ਹੀਆਂ ਇੱਥੇ ਬਿਤਾਈਆਂ ਹਨ ਤੇ ਉਹ ਅਪਣੇ ਬਚਪਨ ਤੇ ਅਪਣੀਆਂ ਹੋਰ ਪੀੜ੍ਹੀਆਂ ਨੂੰ ਛੱਡ ਕੇ ਕਿਵੇਂ ਜਾ ਸਕਦੇ ਹਨ। ਉਹਨਾਂ ਕਿਹਾ ਕਿ ਕੁੱਝ ਮਰਜ਼ੀ ਹੋ ਜਾਵੇ ਵਾਹਿਗੁਰੂ ਉਹਨਾਂ ਦੇ ਨਾਲ ਹੈ ਉਹ ਛੱਡ ਕੇ ਨਹੀਂ ਜਾਣਗੇ ਉਹਨਾਂ ਨੂੰ ਕੋਈ ਡਰ ਨਹੀਂ ਹੈ। ਉਹਨਾਂ ਕਿਹਾ ਕਿ 2018 ਵਿਚ ਸਾਡੇ ਨਾਲ ਬਹੁਤ ਮਾੜਾ ਵਰਤਾਅ ਕੀਤਾ ਗਿਆ ਕਿਉਂਕਿ ਉਸ ਸਮੇਂ ਸਾਡੀਆਂ ਦੁਕਾਨਾਂ ਆਦਿ ਸਭ ਬੰਦ ਕਰਵਾ ਜਿੱਤੀਆਂ ਸੀ ਪਰ ਬਾਬੇ ਦੀ ਮਿਹਰ ਨਾਲ ਸਾਨੂੰ 2 ਵਕਤ ਦੀ ਰੋਟੀ ਜ਼ਰੂਰ ਮਿਲ ਜਾਂਦੀ ਹੈ।

ਉਹਨਾਂ ਕਿਹਾ ਇੱਥੇ ਕਈ ਲੋਕ ਵੱਸਦੇ ਨੇ ਬਿਹਾਰੀ, ਬੰਗਾਲੀ ਪਰ ਸਾਰਿਆਂ ਨਾਲ ਇਹ ਮਾੜਾ ਵਿਵਹਾਰ ਹੀ ਕਰਦੇ ਨੇ ਪਰ ਉਹਨਾਂ ਕੋਲ ਉਹ ਥੋੜ੍ਹਾ ਡਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ ਸਾਡਾ ਪਿੱਛਾ ਮਜਬੂਤ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਤੋਂ ਇਹੀ ਮੰਗ ਕਰਾਂਗੇ ਕਿ ਸਾਡੇ ਨਾਲ ਕੋਈ ਮਾੜਾ ਵਿਵਹਾਰ ਨਾ ਕੀਤਾ ਜਾਵੇ ਕਿਉਂਕਿ ਅਸੀਂ ਨੌਕਰੀਆਂ ਵੀ ਤਾਂ ਇਹਨਾਂ ਨਾਲ ਹੀ ਕਰਦੇ ਹਾਂ। ਇਹ ਸਾਡੇ ਪੜ੍ਹਦੇ ਬੱਚਿਆਂ ਨਾਲ ਵੀ ਛੇੜਛਾੜ ਕੀਤੀ ਜਾਂਦੀ ਹੈ। ਇਕ ਹੋਰ ਬੀਬੀ ਨੇ ਕਿਹਾ ਕਿ ਇੱਥੇ ਬਹੁਤ ਵਧੀਆ ਬਾਜ਼ਾਰ ਨੇ ਤੇ ਵਧੀਆ ਸ਼ਹਿਰ ਹੈ ਤੇ ਇਹ ਨਹੀਂ ਚਾਹੁੰਦੇ ਕਿ ਅਸੀਂ ਇੱਥੇ ਰਹੀਏ ਇਹ ਇਸ ਸ਼ਹਿਰ ਨੂੰ ਵੀ ਬਾਜ਼ਾਰ ਬਣਾਉਣਾ ਚਾਹੁੰਦੇ ਹਨ।

ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਹੱਕ ਦਿਓ ਅਸੀਂ ਬਣਾ ਕੇ ਦਿਖਾਵਾਂਗੇ ਪਰ ਕੁੱਝ ਲੋਕਾਂ ਨੇ ਤਾਂ ਇੱਥੇ ਪੱਕੇ ਘਰ ਬਣਾਏ ਵੀ ਹੋਏ ਨੇ ਪਰ ਜਦੋਂ ਅਸੀਂ ਬਣਾਉਣ ਲੱਗਦੇ ਹਾਂ ਤਾਂ ਕੋਈ ਨਾ ਕੋਈ ਹੰਗਾਮਾ ਕਰ ਕੇ ਕੰਮ ਰੁਕਵਾ ਦਿੰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਤੇ ਸਾਡੇ ਬੱਚਿਆਂ ਨੂੰ 10 ਵਜੇ ਤੋਂ ਬਾਅਦ ਬਾਹਰ ਨਹੀਂ ਜਾਣ ਦਿੱਤਾ ਜਾਂਦੇ ਤੇ ਸਾਡੇ ਬੱਚੇ ਜਾਂ ਕੁਆਰੀਆਂ ਕੁੜੀਆਂ ਪੜ੍ਹਨ ਲਈ ਬਾਹਰ ਜਾਂਦੀਆਂ ਵੀ ਨੇ ਤਾਂ ਸਾਨੂੰ ਇਹੀ ਡਰ ਰਹਿੰਦਾ ਹੈ ਕਿ ਉਹਨਾਂ ਨੂੰ ਕੋਈ ਕੁੱਝ ਕਰ ਨਾ ਦੇਵੇ। ਉਹਨਾਂ ਕਿਹਾ ਕਿ ਸਾਡੇ ਨਾਲ ਤਾਂ ਬਚਪਨ ਤੋਂ ਹੀ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ ਇੱਥੇ ਹੋਰ ਵੀ ਕਈ ਜਾਤਾਂ ਵਸੀਆਂ ਹੋਈਆਂ ਨੇ ਤੇ ਉਹਨਾਂ ਨਾਲ ਵੀ ਮਾਰਾ ਵਤੀਰਾ ਕੀਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਕੱਲ੍ਹ ਮਨਜਿੰਦਰ ਸਿਰਸਾ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਰਾਜਪਾਲ ਨੇ ਭਰੋਸਾ ਵੀ ਦਿਵਾਇਆ ਜਿਸ ਕਰ ਕੇ ਉਹਨਾਂ ਨੂੰ ਵੀ ਕਾਫ਼ੀ ਤਸੱਲੀ ਹੋਈ ਹੈ। ਉਹਨਾਂ ਕਿਹਾ ਕਿ ਜਦੋਂ ਵੀ ਅਸੀਂ ਪੰਜਾਬ ਜਾਂਦੇ ਹਾਂ ਉਦੋਂ ਸਿਰਫ ਇਕ ਮਹਿਮਾਨ ਦੇ ਤੌਰ ‘ਤੇ ਜਾਂਦੇ ਹਾਂ ਤੇ ਇਹ ਨਹੀਂ ਹੈ ਕਿ ਸਾਡਾ ਪੰਜਾਬ ਵਿਚ ਕੁੱਝ ਨਹੀਂ ਹੈ ਉੱਤੇ ਵੀ ਸਭ ਕੁੱਝ ਹੈ ਪਰ ਅਸੀਂ ਇੱਥੇ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਜਮਪਲ ਇੱਥੋਂ ਦੇ ਹਾਂ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਇੱਥੇ ਹਨ। ਉਹਨਾਂ ਕਿਹਾ ਪੰਜਾਬੀਆਂ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਜੇ ਪੰਜਾਬੀਆਂ ਨੂੰ ਹੀ ਇੱਥੋਂ ਜਾਣ ਲਈ ਕਹਿ ਦਿੱਤਾ ਜਾਵੇ ਤਾਂ ਫਿਰ ਇਹ ਤਾਂ ਜਾਇਜ਼ ਨਹੀਂ ਹੈ।   

Previous Post

ਸਿੰਘੂ ਬਾਰਡਰ ‘ਤੇ ਹੋਈ ਹੱਤਿਆ ਦੀ ਸੰਯੁਕਤ ਕਿਸਾਨ ਮੋਰਚੇ ਨੀ ਕੀਤੀ ਨਿੰਦਾ

Next Post

ਬਾਜਪੁਰ ਵਿੱਚ ਸਾੜਨ ਤੋਂ ਪਹਿਲਾਂ ਰਾਵਣ ਦਾ ਡਿੱਗ ਪਿਆ ਪੁਤਲਾ

Qtv News

Qtv News

Next Post
ਬਾਜਪੁਰ ਵਿੱਚ ਸਾੜਨ ਤੋਂ ਪਹਿਲਾਂ ਰਾਵਣ ਦਾ  ਡਿੱਗ ਪਿਆ ਪੁਤਲਾ

ਬਾਜਪੁਰ ਵਿੱਚ ਸਾੜਨ ਤੋਂ ਪਹਿਲਾਂ ਰਾਵਣ ਦਾ ਡਿੱਗ ਪਿਆ ਪੁਤਲਾ

Leave a Reply Cancel reply

Your email address will not be published. Required fields are marked *

Plugin Install : Widget Tab Post needs JNews - View Counter to be installed
  • Trending
  • Comments
  • Latest
CCTV: ਬਾਬਾ ਤਰਸੇਮ ਸਿੰਘ ਨੂੰ ਗੋਲੀਆਂ ਮਾਰਨ ਵਾਲਿਆਂ ਦੀ ਤਸਵੀਰ ਆਈ ਸਾਹਮਣੇ

CCTV: ਬਾਬਾ ਤਰਸੇਮ ਸਿੰਘ ਨੂੰ ਗੋਲੀਆਂ ਮਾਰਨ ਵਾਲਿਆਂ ਦੀ ਤਸਵੀਰ ਆਈ ਸਾਹਮਣੇ

March 28, 2024
डेरा कार सेवा के बाबा तरसेम सिंह की गोली मारकर हत्या

डेरा कार सेवा के बाबा तरसेम सिंह की गोली मारकर हत्या

March 28, 2024
ਨੌਜਵਾਨ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼

ਨੌਜਵਾਨ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼

December 18, 2021
Rudrapur: भगवानपुर में चली जेसीपी दर्जनों मकान तोड़े गए पुलिस ने गांव वालो से की मारपीट

Rudrapur: भगवानपुर में चली जेसीपी दर्जनों मकान तोड़े गए पुलिस ने गांव वालो से की मारपीट

July 11, 2024
ਇੰਡੀਗੋ ਏਅਰ ਦੀ ਦਿੱਲੀ-ਪੰਤਨਗਰ-ਦੇਹਰਾਦੂਨ ਵਿਚਕਾਰ ਨਾਨ-ਸਟਾਪ ਉਡਾਣ ਅੱਜ ਤੋਂ ਹੋਈ ਸ਼ੁਰੂ

ਇੰਡੀਗੋ ਏਅਰ ਦੀ ਦਿੱਲੀ-ਪੰਤਨਗਰ-ਦੇਹਰਾਦੂਨ ਵਿਚਕਾਰ ਨਾਨ-ਸਟਾਪ ਉਡਾਣ ਅੱਜ ਤੋਂ ਹੋਈ ਸ਼ੁਰੂ

81
ਡਾਇਰੈਕਟਰਾਂ ਦੇ ਰੋਸ਼ ਦੇ ਬਾਵਜੂਦ ਗੁਰਦੁਆਰਾ ਨਾਨਕਮੱਤਾ ਸਾਹਿਬ ਕਮੇਟੀ ਦੇ ਪ੍ਰਧਾਨ ਚੁਣੇ ਗਏ ਸ: ਹਰਬੰਸ ਸਿੰਘ ਚੁੱਘ, ਜਾਣੋ ਕੀ ਹੈ ਪੂਰਾ ਮਾਮਲਾ

ਡਾਇਰੈਕਟਰਾਂ ਦੇ ਰੋਸ਼ ਦੇ ਬਾਵਜੂਦ ਗੁਰਦੁਆਰਾ ਨਾਨਕਮੱਤਾ ਸਾਹਿਬ ਕਮੇਟੀ ਦੇ ਪ੍ਰਧਾਨ ਚੁਣੇ ਗਏ ਸ: ਹਰਬੰਸ ਸਿੰਘ ਚੁੱਘ, ਜਾਣੋ ਕੀ ਹੈ ਪੂਰਾ ਮਾਮਲਾ

35
ਦੇਹਰਾਦੂਨ ‘ਚ ਵੀ ਖੋਲ੍ਹੇਗੀ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ ਸ਼ਾਖਾ :ਡਾਕਟਰ ਜਤਿੰਦਰ ਸਿੰਘ ਸ਼ੰਟੀ

ਦੇਹਰਾਦੂਨ ‘ਚ ਵੀ ਖੋਲ੍ਹੇਗੀ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ ਸ਼ਾਖਾ :ਡਾਕਟਰ ਜਤਿੰਦਰ ਸਿੰਘ ਸ਼ੰਟੀ

23
ਰੁਦਰਪੁਰ: ਭਾਜਪਾ ਉਮੀਦਵਾਰ ਸ਼ਿਵ ਅਰੋੜਾ ਅਤੇ ਉਨ੍ਹਾਂ ਦੇ ਸਮਰਥਕ ਲਗਾਤਾਰ ਲੋਕਾਂ ਨਾਲ ਘਰ-ਘਰ ਜਾ ਕੇ ਕਰ ਰਹੇ ਹਨ ਸੰਪਰਕ,ਮਿਲ ਰਿਹਾ ਹੈ ਪੂਰਾ ਸਮਰਥਨ

ਰੁਦਰਪੁਰ: ਭਾਜਪਾ ਉਮੀਦਵਾਰ ਸ਼ਿਵ ਅਰੋੜਾ ਅਤੇ ਉਨ੍ਹਾਂ ਦੇ ਸਮਰਥਕ ਲਗਾਤਾਰ ਲੋਕਾਂ ਨਾਲ ਘਰ-ਘਰ ਜਾ ਕੇ ਕਰ ਰਹੇ ਹਨ ਸੰਪਰਕ,ਮਿਲ ਰਿਹਾ ਹੈ ਪੂਰਾ ਸਮਰਥਨ

11

नौकरी की तलाश में सिडकुल पहुंची युवती की अस्मत लूटने के प्रयास में ठेकेदार पर केस

June 19, 2025

पूर्व बैंक मैनेजर पर किशोरी से छेड़छाड़ का मुकदमा दर्ज, गिरफ्तार,कोर्ट में पेश करने की कार्रवाई

June 19, 2025

छत्तरपुर में बंद मकान चोरों ने खंगाला,लाखों की चोरी का अनुमान,घटना सीसीटीवी कैमरे में कैद

June 19, 2025

बाईक सवार युवक की संदिग्ध परिस्थितियों में युवक की मौत

June 19, 2025

Recent News

We bring you the best Premium WordPress Themes that perfect for news, magazine, personal blog, etc. Check our landing page for details.

Follow Us

Browse by Category

  • latest news
  • NCR DELHI
  • Punjab news
  • Qtv Network
  • अंतर्राष्ट्रीय
  • उत्तर प्रदेश
  • उत्तराखंड
  • ऊधम सिंह नगर
  • काशीपुर
  • किच्छा
  • क्राइम
  • खटीमा
  • खेल
  • गदरपुर
  • जसपुर
  • धर्म
  • नानकमत्ता
  • पंतनगर
  • पीलीभीत
  • बाजपुर
  • मनोरंजन
  • राजनीति
  • राष्ट्रीय
  • रुद्रपुर
  • शिक्षा
  • संपादकीय
  • सितारगंज
  • स्पेशल
  • स्वास्थ्य
  • हमारा जिला
  • ਪੰਜਾਬੀ ਖਬਰਾਂ
  • About
  • Advertise
  • Privacy & Policy
  • Contact

© 2021 News Portal - Qtv Punjabi Qtv Punjabi.