ਉਹ ਸਭ ਤੋਂ ਛੋਟਾ ਸੀ, ਮੇਰਾ ਲਾਡਲਾ ਭਰਾ ਸੀ, ਮੇਰਾ ਭਰਾ ਸਾਧੂ ਸੀ। ਸਕੂਲ ਪਾਸ ਕੀਤਾ ਸੀ। ਮੇਰੇ ਭਰਾ ਨੂੰ ਮਾਰ ਦਿੱਤਾ।”
ਰੋਂਦਿਆਂ, ਵੈਣ ਪਾਉਂਦਿਆਂ ਇਹ ਸ਼ਬਦ ਮ੍ਰਿਤਕ ਕਿਸਾਨ ਗੁਰਵਿੰਦਰ ਸਿੰਘ ਦੀ ਭੈਣ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਹੇ।
ਗੁਰਵਿੰਦਰ ਸਿੰਘ ਉਨ੍ਹਾਂ 4 ਕਿਸਾਨਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਵਿਜੇ ਮਿਸ਼ਰਾ ਟੈਨੀ ਅਤੇ ਯੂਪੀ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਣ ਸਮੇਂ ਗੱਡੀਆਂ ਨੇ ਕੁਚਲ ਦਿੱਤਾ ਸੀ।
ਭਾਵੇਂ ਕਿ ਕੇਂਦਰੀ ਮੰਤਰੀ ਅਤੇ ਉੱਪ ਮੁੱਖ ਮੰਤਰੀ ਦਾ ਕਾਫ਼ਲਾ ਰੂਟ ਡਾਇਵਰਟ ਕੀਤੇ ਜਾਣ ਕਾਰਨ ਲੰਘ ਗਿਆ ਸੀ, ਪਰ ਕਿਸਾਨਾਂ ਦੇ ਇਲਜ਼ਾਮ ਹੈ ਕਿ ਮੰਤਰੀ ਦੇ ਬੇਟੇ ਅਤੇ ਸਾਥੀਆਂ ਦੀਆਂ ਗੱਡੀਆਂ ਨੇ ਕਿਸਾਨਾਂ ਨੂੰ ਕੁਚਲ ਦਿੱਤਾ।
ਅਜੇ ਮਿਸ਼ਰ ਟੈਨੀ ਅਤੇ ਉਨ੍ਹਾਂ ਦੇ ਪੁੱਤਰ ਘਟਨਾ ਸਥਾਨ ਉੱਤੇ ਨਾ ਹੋਣ ਦਾ ਦਾਅਵਾ ਕਰਦੇ ਹੋਏ ਆਪਣੇ ਖ਼ਿਲਾਫ਼ ਲੱਗੇ ਇਲਜਾਮਾਂ ਨੂੰ ਰੱਦ ਕਰ ਰਹੇ ਹਨ।
ਸਾਨੂੰ ਇਨਸਾਫ਼ ਚਾਹੀਦਾ ਹੈ
ਗੁਰਵਿੰਦਰ ਸਿੰਘ ਦੀ ਭੈਣ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ।
ਸਰਕਾਰ ਵਲੋਂ ਪਰਿਵਾਰਾਂ ਦੀ ਸ਼ਿਕਾਇਤ ਦੇ ਅਧਾਰ ‘ਤੇ ਮੰਤਰੀ ਅਤੇ ਉਸ ਦੇ ਲੜਕੇ ਖਿਲਾਫ਼ ਕੇਸ ਦਰਜ ਕਰਨ, ਮ੍ਰਿਤਕਾਂ ਦੇ ਵਾਰਿਸਾਂ ਨੂੰ 45-45 ਲੱਖ ਮੁਆਵਜ਼ਾ ਦੇਣ ਅਤੇ ਇੱਕ ਜੀਅ ਨੂੰ ਨੌਕਰੀ ਦੇਣ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਦਾ ਸਸਕਾਰ ਕਰ ਦਿੱਤਾ ਗਿਆ।
ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਕਹਿਣਾ ਸੀ ਕਿ ਕੋਈ ਵੀ ਮੁਆਵਜ਼ਾ ਜਾਂ ਨੌਕਰੀ ਉਨ੍ਹਾਂ ਦੇ ਵਿਛੜੇ ਜੀਆਂ ਦੀ ਘਾਟ ਨੂੰ ਪੂਰਾ ਨਹੀਂ ਕਰ ਸਕਦਾ।
ਪਰ ਇਸ ਮੌਕੇ ਮਾਹੌਲ ਬਹੁਤ ਹੀ ਭਾਵੁਕ ਸੀ। ਗੁਰਵਿੰਦਰ ਦੀ ਭੈਣ ਨੂੰ ਕਈ ਲੋਕ ਸੰਭਾਲਣ ਵਿਚ ਲੱਗੇ ਹੋਏ ਸਨ, ਉਹ ਵਾਰ ਵਾਰ ਕਹਿ ਰਹੀ ਸੀ, ”ਮੇਰਾ ਭਰਾ ਮਾਰ ਦਿੱਤਾ, ਮੇਰਾ ਭਰਾ ਮਾਰ ਦਿੱਤਾ।”