ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕ੍ਰੇਨ ਦੇ ਡੋਨੇਟਸਕ ਅਤੇ ਲੁਹਾਨਸਕ ਖੇਤਰਾਂ ਨੂੰ ਵੱਖ-ਵੱਖ ਸੁਤੰਤਰ ਦੇਸ਼ ਬਣਾਉਣ ਦਾ ਆਦੇਸ਼ ਦਿੱਤਾ ਹੈ, ਤਾਂ ਜੋ ਹੁਣ ਯੂਕ੍ਰੇਨ ਦੀ ਸਰਹੱਦ ‘ਤੇ ਤਾਇਨਾਤ 1,90,000 ਰੂਸੀ ਫੌਜ ਦੇ ਜਵਾਨ ਆਸਾਨੀ ਨਾਲ ਇਨ੍ਹਾਂ ਖੇਤਰਾਂ ਵਿੱਚ ਦਾਖਲ ਹੋ ਸਕਣ। ਦੋ ਅਧਿਕਾਰਤ ਆਦੇਸ਼ਾਂ ਵਿੱਚ ਪੁਤਿਨ ਨੇ ਰੱਖਿਆ ਮੰਤਰੀ ਨੂੰ ਆਦੇਸ਼ ਦਿੱਤਾ ਹੈ ਕਿ ” ਬਾਗੀ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨਾ ਸ਼ੁਰੂ ਕਰੋ”।
ਰੂਸ ਪੂਰੀ ਤਰ੍ਹਾਂ ਪੱਛਮੀ ਚੇਤਾਵਨੀਆਂ ਅਤੇ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਰੂਸੀ ਰਾਸ਼ਟਰਪਤੀ ਪੁਤਿਨ ਨੇ ਰੂਸੀ ਬਲਾਂ ਨੂੰ ਪੂਰਬੀ ਯੂਕ੍ਰੇਨ ਵਿੱਚ “ਰੂਸ ਪੱਖੀ ਵੱਖਵਾਦੀਆਂ ਦੇ ਦੋ ਖੇਤਰਾਂ” ਵਿੱਚ ਦਾਖਲ ਹੋਣ ਦਾ ਹੁਕਮ ਦਿੱਤਾ ਹੈ। ਰੂਸ ਦੇ ਇਸ ਹੁਕਮ ਨਾਲ ਯੂਕ੍ਰੇਨ ਵਿੱਚ ਭਿਆਨਕ ਜੰਗ ਦਾ ਸੰਕਟ ਹੋਰ ਡੂੰਘਾ ਹੋ ਗਿਆ ਹੈ। ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦਾ ਖਤਰਾ ਆਪਣੇ ਸਿਖਰ ‘ਤੇ ਹੈ।
ਲੁਹਾਨਸਕ ਅਤੇ ਡੋਨੇਟਸਕ ਖੇਤਰਾਂ ਨੇ 2014 ਵਿੱਚ ਯੂਕ੍ਰੇਨ ਤੋਂ ਵੱਖ ਹੋਣ ਦਾ ਦਾਅਵਾ ਕੀਤਾ ਸੀ। ਇਨ੍ਹਾਂ ਇਲਾਕਿਆਂ ਵਿਚ ਰੂਸੀ ਮੂਲ ਦੇ ਬਾਗੀਆਂ ਦੀ ਗਿਣਤੀ ਜ਼ਿਆਦਾ ਹੈ। ਰੂਸ ਵੱਲੋਂ ਇਨ੍ਹਾਂ ਇਲਾਕਿਆਂ ਨੂੰ ਯੂਕ੍ਰੇਨ ਤੋਂ ਵੱਖ ਦੇਸ਼ ਵਜੋਂ ਮਾਨਤਾ ਦਿੱਤੇ ਜਾਣ ਦੀ ਕੌਮਾਂਤਰੀ ਪੱਧਰ ’ਤੇ ਨਿੰਦਾ ਹੋ ਰਹੀ ਹੈ ਅਤੇ ਅਮਰੀਕਾ ਤੇ ਯੂਰਪੀ ਯੂਨੀਅਨ ਵੱਲੋਂ ਵੀ ਰੂਸ ’ਤੇ ਪਾਬੰਦੀਆਂ ਲਾਈਆਂ ਜਾਣਗੀਆਂ। ਜਦੋਂ ਬੀਤੀ ਦੇਰ ਰਾਤ ਯੂਕ੍ਰੇਨ ਵਿੱਚ ਰੂਸ ਤੋਂ ਇਹ ਖ਼ਬਰ ਆਈ ਤਾਂ ਯੂਕਰੇਨ ਵਾਸੀਆਂ ਨੂੰ ਯਕੀਨ ਕਰਨਾ ਔਖਾ ਹੋਇਆ ਪਰ ਯੂਕ੍ਰੇਨ ਵਾਸੀ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਤਿਆਰ ਹਨ।
ਸੰਯੁਕਤ ਰਾਜ ਵਿੱਚ ਅਮਰੀਕਾ ਦੀ ਰਾਜਦੂਤ, ਲਿੰਡਾ ਥਾਮਸ-ਗ੍ਰੀਨਫੀਲਡ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਪੁਤਿਨ ਨੇ ਕਿਹਾ ਕਿ ਪੂਰਬੀ ਯੂਕਰੇਨ ਵਿੱਚ ਭੇਜੇ ਜਾਣ ਵਾਲੇ ਸੈਨਿਕ ਫੌਜੀ ਸ਼ਾਂਤੀ ਰੱਖਿਅਕ ਹੋਣਗੇ।
ਰਾਇਟਰਜ਼ ਦੇ ਅਨੁਸਾਰ, ਅਮਰੀਕੀ ਰਾਜਦੂਤ ਨੇ ਯੂਕ੍ਰੇਨ ਸੰਕਟ ‘ਤੇ ਸੁਰੱਖਿਆ ਪ੍ਰੀਸ਼ਦ ਦੀ ਇੱਕ ਐਮਰਜੈਂਸੀ ਮੀਟਿੰਗ ਨੂੰ ਦੱਸਿਆ, “ਅਸੀਂ ਜਾਣਦੇ ਹਾਂ ਕਿ ਉਹ ਅਸਲੀਅਤ ਕੀ ਹੈ?” ਅਮਰੀਕਾ ਨੇ ਕਿਹਾ ਹੈ ਕਿ ਯੂਕ੍ਰੇਨ ਦੇ ਦੋ ਬਾਗੀ ਅਤੇ ਵੱਖਵਾਦੀ ਖੇਤਰਾਂ ਨੂੰ ਸੁਤੰਤਰ ਮਾਨਤਾ ਦੇਣਾ ਖੇਤਰ ਵਿੱਚ ਯੁੱਧ ਭੜਕਾਉਣ ਦਾ ਬਹਾਨਾ ਹੈ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ, ਲਿੰਡਾ ਥਾਮਸ-ਗ੍ਰੀਨਫੀਲਡ ਨੇ 15 ਮੈਂਬਰੀ ਕੌਂਸਲ ਦੀ ਇੱਕ ਐਮਰਜੈਂਸੀ ਮੀਟਿੰਗ ਵਿੱਚ ਕਿਹਾ ਕਿ “ਰੂਸ ਦੀਆਂ ਕਾਰਵਾਈਆਂ ਦੇ ਨਤੀਜੇ ਪੂਰੇ ਯੂਕ੍ਰੇਨ, ਪੂਰੇ ਯੂਰਪ ਅਤੇ ਦੁਨੀਆ ਭਰ ਵਿੱਚ ਭਿਆਨਕ ਹੋਣਗੇ”।
ਰੂਸ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਦਰਮਿਆਨ ਰੂਸ ਨੇ ਯੂਕ੍ਰੇਨ ਦੀਆਂ ਸਰਹੱਦਾਂ ਨੇੜੇ 150,000 ਸੈਨਿਕ ਤਾਇਨਾਤ ਕੀਤੇ ਹਨ। ਹਾਲਾਂਕਿ, ਰੂਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਯੂਕਰੇਨ ‘ਤੇ ਹਮਲਾ ਕਰਨ ਦਾ ਇਰਾਦਾ ਰੱਖਦਾ ਹੈ। ਪੁਤਿਨ ਨੇ ਪੱਛਮੀ ਦੇਸ਼ਾਂ ‘ਤੇ ਉਨਮਾਦ ਫੈਲਾਉਣ ਦਾ ਦੋਸ਼ ਲਗਾਇਆ ਹੈ।