ਦੋਵਾਂ ਬੱਲੇਬਾਜ਼ਾਂ ਨੇ ਸੈਂਕੜੇ ਵਾਲੀ ਪਾਰੀ ਖੇਡੀ। ਸਾਈ ਸੁਦਰਸ਼ਨ (Sai Sudharsan) ਦੇ ਬੱਲੇ ਨਾਲ ਮੈਚ ‘ਚ ਸ਼ਾਨਦਾਰ ਸੈਂਕੜਾ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਗਿੱਲ (Shubman Gill) ਨੇ ਵੀ ਸੈਂਕੜਾ ਲਗਾਇਆ।
IPL 2024 ਦਾ 56ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਗਿਆ। ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਦਾ ਨਤੀਜਾ ਵੀ ਉਨ੍ਹਾਂ ਨੂੰ ਬਹੁਤ ਜਲਦ ਦੇਖਣ ਨੂੰ ਮਿਲਿਆ। ਗੁਜਰਾਤ ਟਾਈਟਨਸ ਲਈ ਓਪਨਿੰਗ ਕਰਨ ਆਏ ਸਾਈ ਸੁਦਰਸ਼ਨ ਅਤੇ ਸ਼ੁਭਮਨ ਗਿੱਲ (Shubman Gill) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਸ਼ੁਰੂ ਤੋਂ ਹੀ ਚੌਕੇ-ਛੱਕੇ ਮਾਰਨੇ ਸ਼ੁਰੂ ਕਰ ਦਿੱਤੇ।
ਦੋਵਾਂ ਬੱਲੇਬਾਜ਼ਾਂ ਨੇ ਸੈਂਕੜੇ ਵਾਲੀ ਪਾਰੀ ਖੇਡੀ। ਸਾਈ ਸੁਦਰਸ਼ਨ (Sai Sudharsan) ਦੇ ਬੱਲੇ ਨਾਲ ਮੈਚ ‘ਚ ਸ਼ਾਨਦਾਰ ਸੈਂਕੜਾ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਗਿੱਲ (Shubman Gill) ਨੇ ਵੀ ਸੈਂਕੜਾ ਲਗਾਇਆ। ਉਹ ਇਸ ਆਈਪੀਐਲ ਵਿੱਚ ਓਪਨਿੰਗ ਕਰਦੇ ਹੋਏ ਸੈਂਕੜਾ ਲਗਾਉਣ ਵਾਲੀ ਪਹਿਲੀ ਜੋੜੀ ਬਣ ਗਈ ਹੈ।
ਸਾਈ ਸੁਦਰਸ਼ਨ (Sai Sudharsan) ਨੇ ਗੁਜਰਾਤ ਟਾਈਟਨਸ ਲਈ ਖ਼ਤਰਨਾਕ ਬੱਲੇਬਾਜ਼ੀ ਕੀਤੀ ਅਤੇ 51 ਗੇਂਦਾਂ ਵਿੱਚ 103 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਪਾਰੀ ਦੌਰਾਨ 5 ਚੌਕੇ ਅਤੇ 7 ਛੱਕੇ ਲਗਾਏ। ਘਰੇਲੂ ਕ੍ਰਿਕਟ ‘ਚ ਤਾਮਿਲਨਾਡੂ ਲਈ ਖੇਡਣ ਵਾਲੇ ਸਾਈ ਸੁਦਰਸ਼ਨ (Sai Sudharsan) ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਹਨ। ਸੁਦਰਸ਼ਨ ਸਾਲ 2022 ਵਿੱਚ ਆਈਪੀਐਲ ਦੌਰਾਨ ਪਹਿਲੀ ਵਾਰ ਲਾਈਮਲਾਈਟ ਵਿੱਚ ਆਇਆ ਸੀ। ਜਦੋਂ ਉਸ ਨੇ ਗੁਜਰਾਤ ਟਾਇਟਨਸ ਲਈ ਖੇਡਦੇ ਹੋਏ IPL ਵਰਗੇ ਵੱਡੇ ਮੰਚ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਸ਼ੁਭਮਨ ਗਿੱਲ (Shubman Gill) ਵੀ ਸ਼ਾਨਦਾਰ ਫਾਰਮ ‘ਚ ਨਜ਼ਰ ਆਏ। ਉਸ ਨੇ ਵੀ ਸ਼ਾਨਦਾਰ ਸੈਂਕੜਾ ਲਗਾਇਆ। ਗਿੱਲ (Shubman Gill) ਇੱਕ ਕਪਤਾਨੀ ਪਾਰੀ ਖੇਡਦੇ ਨਜ਼ਰ ਆਏ। ਗਿੱਲ (Shubman Gill) ਨੇ 55 ਗੇਂਦਾਂ ਵਿੱਚ 104 ਦੌੜਾਂ ਦੀ ਪਾਰੀ ਖੇਡੀ। ਤੁਸ਼ਾਰ ਦੇਸ਼ਪਾਂਡੇ ਦੀ ਗੇਂਦ ‘ਤੇ ਵੱਡਾ ਸ਼ਾਟ ਖੇਡਦੇ ਹੋਏ ਗਿੱਲ (Shubman Gill) ਨੂੰ ਰਵਿੰਦਰ ਜਡੇਜਾ ਨੇ ਕੈਚ ਦੇ ਦਿੱਤਾ। ਆਈਪੀਐਲ ਵਿੱਚ ਗਿੱਲ (Shubman Gill) ਦਾ ਇਹ ਚੌਥਾ ਸੈਂਕੜਾ ਸੀ।
ਇਸ ਤੋਂ ਪਹਿਲਾਂ ਅਜਿਹਾ ਸਿਰਫ਼ ਦੋ ਵਾਰ ਹੋਇਆ ਹੈ ਜਦੋਂ ਆਈਪੀਐਲ ਦੀ ਇੱਕ ਪਾਰੀ ਵਿੱਚ ਦੋ ਬੱਲੇਬਾਜ਼ਾਂ ਨੇ ਸੈਂਕੜੇ ਲਗਾਏ ਹਨ। ਸਾਲ 2016 ‘ਚ ਵਿਰਾਟ ਕੋਹਲੀ ਅਤੇ ਏਬੀ ਡਿਵਿਲੀਅਰਸ ਨੇ ਗੁਜਰਾਤ ਲਾਇਨਜ਼ ਦੇ ਖਿਲਾਫ ਸੈਂਕੜੇ ਵਾਲੀ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਸਾਲ 2019 ‘ਚ ਸਨਰਾਈਜ਼ਰਜ਼ ਹੈਦਰਾਬਾਦ ਲਈ ਡੇਵਿਡ ਵਾਰਨਰ ਅਤੇ ਜੌਨੀ ਬੇਅਰਸਟੋ ਨੇ ਓਪਨਿੰਗ ਕਰਦੇ ਹੋਏ ਸੈਂਕੜੇ ਲਗਾਏ ਸਨ।