ਕੀ ਭਾਜਪਾ ਜਿੱਤਣ ਦੇ ਲਈ ਲੈ ਰਹੀ ਹੈ ਡੇਰਾ ਸੱਚਾ ਸੌਦਾ ਦਾ ਸਹਾਰਾ?
ਬੀਤੇ ਦਿਨ ਹੋਏ ਏਕ ਪ੍ਰੋਗਰਾਮ ਵਿੱਚ ਭਾਜਪਾ ਪੰਜਾਬ ਦੇ ਹਰਜੀਤ ਗਰੇਵਾਲ ਸਮੇਤ ਕਈ ਵੱਡੇ ਨੇਤਾਵਾਂ ਨੇ ਸ਼ਿਰਕਤ ਕੀਤੀ ਅਤੇ ਡੇਰਾ ਪ੍ਰਮੁੱਖ ਨਾਲ ਮੁਲਾਕਾਤ ਕੀਤੀ ।
ਓਥੇ ਹੀ ਡੇਰਾ ਸੱਚਾ ਸੌਦਾ ਨੇ ਡੇਰਾ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ “ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਕੌਣ ਬੇਗਾਨਾ ਹੈ ਤੇ ਕੌਣ ਸਾਡਾ ਆਪਣਾ ਹੈ ਉਹਨਾਂ ਕਿਹਾ ਕਿ ਜੋ ਸਾਡਾ ਹੈ ਅਸੀ ਉਹਦੇ ਹਾਂ ਅਸੀ ਓਹਦਾ ਸਾਥ ਦਵਾਂਗੇ” ਭਾਜਪਾ ਨੇਤਾਵਾਂ ਦੀ ਮੌਜੂਦਗੀ ਚ ਇਹ ਗੱਲ ਕਹਿਣੀ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਭਾਜਪਾ ਤੇ ਡੇਰਾ ਸੱਚਾ ਸੌਦਾ ਵਿਚਕਾਰ ਕੋਈ ਸਮਝੌਤਾ ਹੋ ਗਿਆ ਹੋਵੇ ।ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਏਕ ਨਵੀਂ ਹਲਚਲ ਦੇਖਣ ਨੂੰ ਮਿਲ ਸਕਦੀ ਹੈ ।