ਆਈਪੀਐਲ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਰਸ਼ਦੀਪ ਸਿੰਘ ਨੂੰ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਲਈ ਟੀਮ ਇੰਡੀਆ ‘ਚ ਚੁਣਿਆ ਗਿਆ ਹੈ। ਭਾਵੇਂ ਉਨ੍ਹਾਂ ਦੀ ਟੀਮ ਪਲੇਆਫ ਤੱਕ ਨਹੀਂ ਪਹੁੰਚ ਸਕੀ ਪਰ ਅਰਸ਼ਦੀਪ ਦੀਆਂ ਇਸ ਸੀਜ਼ਨ ਵਿੱਚ ਲਈਆਂ ਵਿਕਟਾਂ ਨੇ ਉਨ੍ਹਾਂ ਦੀ ਟੀਮ ਇੰਡੀਆ ਵਿੱਚ ਚੋਣ ਜਰੂਰ ਕਰਵਾ ਦਿੱਤੀ ਹੈ।
ਪੰਜਾਬ ਕਿੰਗਜ਼ ਦੇ ਸਪਿੰਨਰ ਹਰਪ੍ਰੀਤ ਬਰਾੜ ਨੇ ਟੀਮ ਇੰਡੀਆ ਵਿੱਚ ਆਪਣੇ ਸਾਥੀ ਅਰਸ਼ਦੀਪ ਸਿੰਘ ਦੀ ਚੋਣ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ।ਓਹਨਾਂ ਗੀ ਨੇ ਐਤਵਾਰ ਨੂੰ ਹੈਦਰਾਬਾਦ ਖਿਲਾਫ 26 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੂੰ ਇਸਦੇ ਲਈ “ਮੈਨ ਆਫ ਦ ਮੈਚ” ਵੀ ਚੁਣਿਆ ਗਿਆ। ਸਨਰਾਈਜ਼ਰਜ਼ ਦੀ ਟੀਮ 8 ਵਿਕਟਾਂ ‘ਤੇ 157 ਦੌੜਾਂ ਹੀ ਬਣਾ ਸਕੀ ਅਤੇ ਪੰਜਾਬ ਨੇ ਇਹ ਟੀਚਾ 15.1 ਓਵਰਾਂ ‘ਚ ਹਾਸਲ ਕਰ ਲਿਆ।
ਹਰਪ੍ਰੀਤ ਬਰਾੜ ਨੇ ਪੰਜਾਬ ਦੀ ਪੰਜ ਵਿਕਟਾਂ ਦੀ ਜਿੱਤ ਤੋਂ ਬਾਅਦ ਕਿਹਾ ਕਿ ਉਸ ਦਾ ਪੂਰਾ ਧਿਆਨ ਆਪਣੇ ਹੁਨਰ ‘ਤੇ ਸੀ ਅਤੇ ਉਸ ਨੇ ਆਪਣੀ ਰਣਨੀਤੀ ਨੂੰ ਪੂਰਾ ਕੀਤਾ। ਬਰਾੜ ਤੋਂ ਇਲਾਵਾ ਨਾਥਨ ਐਲਿਸ ਨੇ ਵੀ 3 ਵਿਕਟਾਂ ਲਈਆਂ। ਹਰਪ੍ਰੀਤ ਬਰਾੜ ਨੇ ਕਿਹਾ, ‘ਪਿਚ ਦੇਖਣ ਤੋਂ ਬਾਅਦ ਮੈਨੂੰ ਲੱਗਾ ਕਿ ਇਹ ਸਪਿਨਰਾਂ ਦੀ ਮਦਦ ਕਰ ਸਕਦੀ ਹੈ। ਇਸ ਸੀਜ਼ਨ ‘ਚ ਸਪਿਨਰਾਂ ‘ਤੇ ਕਾਫੀ ਦੌੜਾਂ ਬਣਾਈਆਂ ਗਈਆਂ ਹਨ ਅਤੇ ਮੈਨੂੰ ਲੱਗਾ ਕਿ ਮੈਂ ਇਸ ਪਿੱਚ ‘ਤੇ ਚੰਗਾ ਪ੍ਰਦਰਸ਼ਨ ਕਰ ਸਕਦਾ ਹਾਂ।
ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਲਈ ਆਪਣੇ ਸਾਥੀ ਅਰਸ਼ਦੀਪ ਸਿੰਘ ਦੀ ਭਾਰਤੀ ਟੀਮ ‘ਚ ਚੋਣ ਬਾਰੇ ਬਰਾੜ ਨੇ ਕਿਹਾ, ‘ਮੈਂ ਉਸ ਲਈ ਖੁਸ਼ ਹਾਂ। ਉਸ ਨੂੰ ਦੇਸ਼ ਲਈ ਖੇਡਣ ਦਾ ਮੌਕਾ ਮਿਲਿਆ । ਹਰ ਖਿਡਾਰੀ ਇਹੀ ਚਾਹੁੰਦਾ ਹੈ ਕਿ ਉਹ ਦੇਸ਼ ਲਈ ਖੇਡੇ।
ਸਾਬਕਾ ਭਾਰਤੀ ਸਪਿਨ ਵਿਜ਼ਾਰਡ ਹਰਭਜਨ ਸਿੰਘ ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਤਾਰੀਫ ਕੀਤੀ, ਅਤੇ ਉਸਦੇ ਭਵਿੱਖ ਬਾਰੇ ਇੱਕ ਦਲੇਰਾਨਾ ਭਵਿੱਖਬਾਣੀ ਕੀਤੀ।