ਲਖੀਮਪੁਰ ਖੀਰੀ
ਲਖੀਮਪੁਰ ਖੀਰੀ ਦੀ ਇਕ ਸਥਾਨਕ ਅਦਾਲਤ ਨੇ ਵੀਰਵਾਰ ਨੂੰ ਜ਼ਿਲ੍ਹੇੇ ਦੇ ਤਿਕੁਨੀਆ ਖੇਤਰ ਵਿਚ 3 ਅਕਤੂਬਰ ਦੀ ਹਿੰਸਾ ਦੇ ਸਬੰਧ ਵਿਚ ਗਿ੍ਰਫ਼ਤਾਰ ਕੀਤੇ ਗਏ ਚਾਰ ਦੋਸ਼ੀਆਂ ਦੀ ਤਿੰਨ ਦਿਨਾਂ ਪੁਲਿਸ ਹਿਰਾਸਤ ਲਈ ਅਰਜ਼ੀ ਨੂੰ ਮਨਜ਼ੂਰੀ ਦੇ ਦਿਤੀ।
ਸੀਨੀਅਰ ਪ੍ਰੌਸੀਕਿਸਨ ਅਫ਼ਸਰ ਐਸਪੀ ਯਾਦਵ ਨੇ ਇਥੇ ਦਸਿਆ ਕਿ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਚਿੰਤਰਾਮ ਦੀ ਅਦਾਲਤ ਨੇ ਤਿਕੁਨੀਆ ਹਿੰਸਾ ਮਾਮਲੇ ਵਿਚ ਗਿ੍ਰਫ਼ਤਾਰ ਸੁਮਿਤ ਜਾਇਸਵਾਲ, ਸੱਤਿਆ ਪ੍ਰਕਾਸ ਤਿ੍ਰਪਾਠੀ, ਨੰਦਨ ਸਿੰਘ ਬਿਸਟ ਅਤੇ ਸ਼ਿਸ਼ੂਪਾਲ ਦੀ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ ਲਈ ਅਰਜ਼ੀ ਸਵੀਕਾਰ ਕਰ ਲਈ ਹੈ।
ਉਨ੍ਹਾਂ ਦਸਿਆ ਕਿ ਇਨ੍ਹਾਂ ਚਾਰਾਂ ਦੋਸ਼ੀਆਂ ਨੂੰ ਬੀਤੀ 19 ਅਕਤੂਬਰ ਨੂੰ ਰਿਮਾਂਡ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੇ ਇਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਣ ਦੇ ਆਦੇਸ਼ ਦਿਤੇ ਸਨ। ਇਨ੍ਹਾਂ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿਚ ਲੈਣ ਦੀ ਅਰਜ਼ੀ ਉਸੇ ਦਿਨ ਅਦਾਲਤ ਵਿਚ ਪੇਸ਼ ਕੀਤੀ ਗਈ ਸੀ, ਜਿਸ ’ਤੇ ਵੀਰਵਾਰ ਨੂੰ ਸੁਣਵਾਈ ਹੋਈ।