ਫ਼ਤਹਿਗੜ੍ਹ ਸਾਹਿਬ। ਫ਼ਤਹਿਗੜ੍ਹ ਸਾਹਿਬ ਵਿਖੇ ਟੋਡਰਮਲ ਦੀਵਾਨ ਹਾਲ ਵਿੱਚ ਹੋਈ ਸੰਦੀਪ ਸਿੰਘ (ਦੀਪ ਸਿੱਧੂ) ਦੀ ਅੰਤਿਮ ਅਰਦਾਸ ਮੌਕੇ ਉੱਮੀਦ ਨਾਲੋਂ ਵੀ ਕਿਤੇ ਜਿਆਦਾ ਇਕੱਠ ਹੋਇਆ । ਜਾਣਕਾਰੀ ਮੁਤਾਬਿਕ ਕੁਝ ਵਿਦਵਾਨਾਂ ਅਨੁਸਾਰ ਇਸ ਇਕੱਠ ਦਾ ਅਨੁਮਾਨ 3 ਲੱਖ ਦੇ ਕਰੀਬ ਲੱਗਾਇਆ ਜਾ ਰਿਹਾ ਸੀ ਪਰ ਸੰਦੀਪ ਸਿੰਘ (ਦੀਪ ਸਿੱਧੂ) ਦੀ ਅੰਤਿਮ ਅਰਦਾਸ ਵਿੱਚ 5 ਲੱਖ ਦੇ ਕਰੀਬ ਲੋਕਾਂ ਨੇ ਹਾਜ਼ਰੀ ਭਰੀ । ਹਰ ਪਾਸੇ ਕੇਸਰੀ ਦਸਤਾਰਾਂ ਸਜਾਏ ਨੌਜਵਾਨ ਨਜ਼ਰ ਆ ਰਹੇ ਸਨ ।ਨੌਜਵਾਨਾਂ ਦੇ ਹੱਥਾਂ ਵਿੱਚ ਦਿੱਖ ਰਹੇ ਦੀਪ ਸਿੱਧੂ ਦੇ ਪੋਸਟਰ ਦੱਸ ਰਹੇ ਸਨ ਕਿ ਉਹ ਦੀਪ ਸਿੱਧੂ ਦੀ ਸੋਚ ਤੋਂ ਕਿੰਨੇ ਪ੍ਰਭਾਵਿਤ ਹਨ।
ਦਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ (ਦੀਪ ਸਿੱਧੂ) ਦੀ ਅੰਤਿਮ ਅਰਦਾਸ ਮੌਕੇ ਅੰਮ੍ਰਿਤ ਸੰਚਾਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਅਤੇ ਦਸਤਾਰਾਂ ਸਜਾਉਣ ਲਈ ਕੈਂਪ ਲਗਾਏ ਗਏ ਸਨ । ਜਾਣਕਾਰੀ ਮੁਤਾਬਿਕ 1 ਲੱਖ ਦੇ ਕਰੀਬ ਨੌਜਵਾਨਾਂ ਨੇ ਕੇਸ ਰੱਖਣ ਅਤੇ ਦਸਤਾਰ ਸਜਾਉਣ ਦਾ ਪ੍ਰਣ ਕੀਤਾ । ਸੰਦੀਪ ਸਿੰਘ (ਦੀਪ ਸਿੱਧੂ) ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਕਿੰਨੇ ਹੀ ਨੌਜਵਾਨਾਂ ਨੇ ਅੰਮ੍ਰਿਤ ਸੰਚਾਰ ਵੀ ਕੀਤਾ। ਇਹਨਾਂ ਵੱਡਾ ਇਕੱਠ ਹੋਣ ਕਾਰਨ ਸੜਕਾਂ ਤੇ ਆਵਾਜਾਹੀ ਪ੍ਰਭਾਵਿਤ ਰਹੀ । ਕਈ ਕਿਲੋਮੀਟਰ ਤਕ ਜਾਮ ਚ ਲੋਗ ਫਸੇ ਰਹੇ । ਪੂਰੇ ਪੰਜਾਬ ਵਿਚੋਂ ਲੋਗ ਆਪਣੇ ਆਪਣੇ ਸਾਧਨਾ ਤੇ ਫ਼ਤਹਿਗੜ੍ਹ ਸਾਹਿਬ ਵਿਖੇ ਸੰਦੀਪ ਸਿੰਘ (ਦੀਪ ਸਿੱਧੂ ) ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ।