ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਮੁੱਖਮੰਤਰੀ ਨੇ ਕਲ ਮੁੱਖ ਮੰਤਰੀ ਵੱਜੋਂ ਸੌਂਹ ਚੁੱਕ ਕੇ ਸੂਬੇ ਵਿੱਚ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਜਿਸ ਨਾਲ ਪੰਜਾਬ ਲਈ ਇਕ ਨਵੀਂ ਉੱਮੀਦ ਦੀ ਕਿਰਨ ਉਜਾਗਰ ਹੋਈ ਹੈ।
ਭਗਵੰਤ ਮਾਨ ਨੇ ਅੱਜ ਭ੍ਰਸ਼ਟਾਚਾਰ ਦੇ ਖਿਲਾਫ ਇਕ ਵੱਡਾ ਐਲਾਨ ਕੀਤਾ ਹੈ ਉਹਨਾਂ ਕਿਹਾ ਕਿ ਅਸੀਂ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਭ੍ਰਸ਼ਟਾਚਾਰ ਖਿਲਾਫ਼ ਇਕ ਹੈਲਪਲਾਈਨ ਨੰਬਰ ਜਾਰੀ ਕਰਨ ਜਾ ਰਹੇ ਹਾਂ ਜਿਸ ਨਾਲ ਪੰਜਾਬ ਅੰਦਰ ਭ੍ਰਸ਼ਟਾਚਾਰ ਉੱਤੇ ਠੱਲ ਪਾਵੇਗੀ ।ਇਕ ਵੀਡੀਓ ਜਾਰੀ ਕਰਦਿਆਂ ਓਹਨਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਜਾਂਦੇ ਸੀ ਲੋਕ ਕਹਿੰਦੇ ਸੀ ਭ੍ਰਸ਼ਟਾਚਾਰ ਬਹੁਤ ਹੈ ਸਰਕਾਰੀ ਸਿਸਟਮ ਵਿਚ ਇਸਨੂੰ ਬਦਲੋ। ਅੱਜ ਪੰਜਾਬ ਦੇ ਇਤਹਾਸ ਵਿੱਚ ਸਭਤੋਂ ਵੱਡਾ ਐਲਾਨ ਹੋਵੇਗਾ ਇਹੋ ਜਿਹਾ ਐਲਾਨ ਪੰਜਾਬ ਵਿਚ ਪਹਿਲਾਂ ਕਦੇ ਵੀ ਨੀ ਹੋਇਆ। ਓਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਖਿਲਾਫ ਇਕ ਹੈਲਪਲਾਈਨ ਨੰਬਰ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਸ਼ੁਰੂ ਕਰਾਂਗੇ ਜਿਸ ਤੇ ਪੰਜਾਬ ਚ ਰਿਸ਼ਵਤ ਮੰਗਦੇ ਕਿਸੇ ਵੀ ਅਫ਼ਸਰ ਦੀ ਤੁਸੀਂ ਸ਼ਿਕਾਇਤ ਕਰ ਸਕਦੇ ਹੋ ।ਉਹ ਨੰਬਰ ਮੇਰਾ ਪਰਸਨਲ ਨੰਬਰ ਹੋਊਗਾ ।
ਓਹਨਾਂ ਕਿਹਾ ਪੂਰੇ ਪੰਜਾਬ ਵਿੱਚ ਅਗਰ ਥੋਡੇ ਤੋਂ ਕੋਈ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ ਓਹਦੀ ਵੀਡਿਉ ਜਾਂ ਆਡੀਓ ਬਣਾ ਕੇ ਓਸ ਨੰਬਰ ਤੇ ਭੇਜ ਦਿਓ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਹਾਂ ਕੇ ਮੇਰਾ ਦਫ਼ਤਰ ਓਸ ਦੀ ਪੜਤਾਲ ਕਰੂਗਾ ਅਤੇ ਦੋਸ਼ੀ ਪਾਏ ਜਾਂਦੇ ਅਧਿਕਾਰੀ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।ਓਹਨਾਂ ਕਿਹਾ ਮੈਂ ਕਿਸੇ ਅਧਿਕਾਰੀ ਨੂੰ ਧਮਕੀ ਨਹੀਂ ਦੇ ਰਿਹਾ । ਪੰਜਾਬ ਵਿੱਚ ਕੰਮ ਕਰਦੇ ਅਧਿਕਾਰੀ, ਕਰਮਚਾਰੀ 99 ਫ਼ੀਸਦੀ ਇਮਾਨਦਾਰ ਨੇ ,1 ਫ਼ੀਸਦੀ ਹੀ ਭ੍ਰਸ਼ਟਾਚਾਰੀ ਨੇ ਅਤੇ ਓਸ 1 ਫ਼ੀਸਦੀ ਭ੍ਰਸ਼ਟਾਚਾਰ ਕਰ ਕੇ ਮੈਂ ਪੂਰੇ ਅਫ਼ਸਰਸ਼ਾਹੀ ਦੀ ਬਦਨਾਮੀ ਨੀ ਹੋਣ ਦੇਣੀ। ਇਮਾਨਦਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮੈਂ ਸਾਥ ਦਿਊਂਗਾ।
ਓਹਨਾਂ ਕਿਹਾ ਕਿ ਇਹੋ ਜਿਹੀ ਸਖ਼ਤ ਕਾਰਵਾਈ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਬਾਕੀ ਪਾਰਟੀਆਂ ਨੇ ਤਾਂ ਇਸ ਸਿਸਟਮ ਨੂੰ ਹੁਣ ਤੱਕ ਵਿਗਾੜਿਆ ਹੈ।ਆਮ ਆਦਮੀ ਪਾਰਟੀ ਨੂੰ ਭ੍ਰਸ਼ਟਾਚਾਰ ਦੇ ਪੈਸਿਆਂ ਦੀ ਲੋੜ ਨਹੀਂ। ਅਸੀਂ ਇਮਾਨਦਾਰੀ ਨਾਲ ਚੋਣਾਂ ਲੜੀਆਂ ਹਨ। ਪੰਜਾਬ ਦੀ ਸਮੁੱਚੀ ਅਫ਼ਸਰਸ਼ਾਹੀ ਨੂੰ ਓਹਨਾਂ ਕਿਹਾ ਕਿ ਥੋਨੂੰ ਹੁਣ ਕਿਸੇ ਹਫ਼ਤਾ ਵਸੂਲੀ, ਬਦਲੀ , ਪੋਸਟਿੰਗ ਲਈ ਕੋਈ ਉੱਤੋਂ ਫੋਨ ਕੋਲ ਨਹੀਂ ਆਵੇਗੀ। ਹੁਣ ਭ੍ਰਸ਼ਟਾਚਾਰ ਨੂੰ ਪੂਰੀ ਤਰ੍ਹਾਂ ਠੱਲ ਪੈਣ ਵਾਲੀ ਹੈ।ਅਸੀਂ ਐਸਾ ਸਿਸਟਮ ਬਣਾਵਾਂਗੇ ਜਿੱਥੇ ਬਿਨਾ ਕਿਸੇ ਪਰੇਸ਼ਾਨੀ ਦੇ , ਬਿਨਾ ਪੈਸੇ ਦਿੱਤੇ ਕੰਮ ਹੋ ਜਾਣਗੇ । ਅਸੀਂ ਸਾਰੇ ਮਿਲ ਕੇ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ ।