ਆਮ ਆਦਮੀ ਪਾਰਟੀ ਵਿਚੋਂ ਘਰ ਬੈਠੇ ਰਾਜ ਸਭਾ ਦੇ ਮੈਂਬਰ ਬਣੇ ਕ੍ਰਿਕਟਰ ਹਰਭਜਨ ਸਿੰਘ ਸ਼ੁੱਕਰਵਾਰ ਨੂੰ ਆਪਣੀ ਜਿੱਤ ਦਾ ਸਰਟੀਫਿਕੇਟ ਨਹੀਂ ਲੈਣ ਨਹੀਂ ਪਹੁੰਚੇ। ਉਨ੍ਹਾਂ ਦੀ ਥਾਂ ‘ਤੇ ਉਨ੍ਹਾਂ ਦੇ ਪ੍ਰਤੀਨਿਧੀ ਗੁਲਜ਼ਾਰ ਚਹਿਲ ਨੂੰ ਇਹ ਸਰਟੀਫਿਕੇਟ ਸੌਂਪਿਆ ਗਿਆ।ਇਸ ਗੱਲ ਤੋਂ ਚੋਣ ਅਫਸਰ ਨਰਾਜ਼ ਹੋ ਗਏ ਹਨ। ਹਾਲਾਂਕਿ ਹਰਭਜਨ ਸਿੰਘ ਕਿਉਂ ਨਹੀਂ ਆਏ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ। ਚੋਣ ਅਫ਼ਸਰ ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਨੂੰ ਰਿਪੋਰਟ ਭੇਜ ਰਹੇ ਹਨ।
ਦੱਸ ਦੇਈਏ ਕਿ ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ। ਮਾਡਲਿੰਗ ਤੇ ਐਕਟਿੰਗ ਵਿੱਚ ਸਫਲਤਾ ਨਾ ਮਿਲਣ ਪਿੱਛੋਂ ਉਨ੍ਹਾਂ ਨੇ ਸਿਆਸਤ ਦਾ ਰੁਖ਼ ਕੀਤਾ। ਪਹਿਲਾਂ ਉਨ੍ਹਾਂ ਦੀ ਗੱਲ ਬੀਜੇਪੀ ਨਾਲ ਹੋਈ ਸੀ। ਫਿਰ ਉਹ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੰ ਵੀ ਮਿਲੇ। ਹਾਲਾਂਕਿ ਸਿਆਸੀ ਕਰੀਅਰ ਦੀ ਸੁਰੱਖਿਅਤ ਸ਼ੁਰੂਆਤ ਕਰਦੇ ਹੋਏ ਹਰਭਜਨ ਨੇ ‘ਆਪ’ ਨੂੰ ਚੁਣਿਆ। ਉਨ੍ਹਾਂ ਨੂੰ ‘ਆਪ’ ਨੇ ਰਾਜ ਸਭਾ ਸਾਂਸਦ ਬਣਾਇਆ।
ਦੂਜੇ ਪਾਸੇ ਰਾਘਵ ਚੱਢਾ, ਕਾਰੋਬਾਰੀ ਸੰਜੀਵ ਅਰੋੜਾ, ਮੰਤਰੀ ਹਰਪਾਲ ਚੀਮਾ, ਲਾਲਚੰਦ ਕਟਾਰੂਚੱਕ ਨੇ ਖੁਦ ਸਰਟੀਫਿਕੇਟ ਹੰਸਿਲ ਕਿਤੇ । ਇਹ ਸਰਟੀਫਿਕੇਟ ਚੋਣ ਆਬਜ਼ਰਵਰ ਡਾ. ਕਰੁਣਾ ਰਾਜੂ ਤੇ ਰਿਟਰਨਿੰਗ ਅਫਸਰ ਸੁਰਿੰਦਰ ਪਾਲ ਨੇ ਓਹਨਾਂ ਨੂੰ ਸੌਂਪੇ।