ਬੀਤੇ ਕੁਝ ਦਿਨਾਂ ਤੋਂ ਗੁਰੂਦਵਾਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਪ੍ਰਕ੍ਰਿਆ ਚਲ ਰਹੀ ਸੀ ਜੋ ਹੁਣ ਸਮਾਪਤ ਹੋ ਚੁੱਕੀ ਹੈ ।ਜਿਸ ਵਿੱਚ ਵੱਖ ਵੱਖ ਇਲਾਕਿਆਂ ਵਿੱਚੋਂ 27 ਡਾਇਰੈਕਟਰ ਚੁਣੇ ਗਏ ਹਨ ।ਇਹ ਚੁਣੇ ਗਏ 27 ਡਾਇਰੈਕਟਰਾਂ ਵੱਲੋਂ ਹੁਣ 29 ਮਾਰਚ ਨੂੰ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਜਾਵੇਗੀ।
ਕਿੱਛਾ ਤਹਿਸੀਲ ਤੋਂ ਨਿਰਮਲ ਸਿੰਘ ਹੰਸਪਾਲ ਨੂੰ ਗੁਰਦੁਆਰਾ ਨਾਨਕਮੱਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਡਾਇਰੈਕਟਰ ਵਜੋਂ ਜੇਤੂ ਕਰਾਰ ਦਿੱਤਾ ਹੈ।ਓਹਨਾਂ ਕਿੱਛਾ ਤਹਿਸੀਲ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਉਮੀਦ ਨਾਲ ਸੰਗਤ ਨੇ ਮੈਨੂੰ ਨਾਨਕਮੱਤਾ ਪ੍ਰਬੰਧਕ ਕਮੇਟੀ ਵਿੱਚ ਸੇਵਾ ਕਰਨ ਲਈ ਭੇਜਿਆ ਹੈ, ਮੈਂ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਸੰਗਤ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ।