ਕਿੱਛਾ। ਵਾਰਡ ਨੰਬਰ 02, ਆਜ਼ਾਦ ਨਗਰ, ਕਿੱਛਾ ਵਿਖੇ ਅੱਜ ਗੁਰਦੁਆਰਾ ਸਾਹਿਬ ਵਿਖੇ, ਪੰਜਾਬੀ ਮਹਾਂਸਭਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਉਤਰਾਖੰਡ ਵਿਕਾਸ ਪੁਰਸ਼ 67 ਕਿੱਛਾ ਤੋਂ ਕਾਂਗਰਸੀ ਉਮੀਦਵਾਰ ਤਿਲਕ ਰਾਜ ਬੇਹੜ ਦੇ 65ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਚਹੇਤਿਆਂ ਅਤੇ ਸ਼ੁਭਚਿੰਤਕਾਂ ਨੇ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਅਤੇ ਜਿੱਤ ਦੀ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ਼ ਵੰਡੀ।
ਇਸ ਮੌਕੇ ਉਨ੍ਹਾਂ ਦੇ ਸ਼ੁਭਚਿੰਤਕ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਤਿੰਦਰ ਸਿੰਘ ਸੰਧੂ , ਖੁਸ਼ਵਿੰਦਰ ਸਿੰਘ, ਰਾਮ ਸਿੰਘ, ਗੁਰਦੇਵ ਸਿੰਘ, ਹਰਵਿੰਦਰ ਸਿੰਘ, ਮੁਖਤਿਆਰ ਸਿੰਘ, ਪਰਦੀਪ ਸਿੰਘ ਖ਼ਾਲਸਾ, ਰਾਜਿੰਦਰ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ, ਸੰਜੀਵ ਚਾਵਲਾ, ਰੁਪਿੰਦਰ ਕੌਰ, ਪਵਨਪ੍ਰੀਤ ਕੌਰ, ਮਨਦੀਪ ਕੌਰ ਅਤੇ ਸੰਗਤ ਸ਼ਾਮਿਲ ਸਨ।