QTv ਨੈੱਟਵਰਕ : ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਲਈ ਸਤਲੁਜ਼ ਦੇ ਕਾਲੇ ਪਾਣੀਆਂ ਦੇ ਮੁੱਦੇ ਤੇ ਲੋਕਾਂ ਨੁੰ ਲਾਮਬੰਦ ਕਰਨ ਲਈ ਸਾਦਿਕ, ਨਵਾਂ ਕਿਲ੍ਹਾ, ਚੇਤ ਸਿੰਘ ਵਾਲਾ, ਸੁੱਖਣਵਾਲਾ, ਢਾਬ, ਮਚਾਕੀ ਖੁਰਦ, ਅਰਾਈਆਂਵਾਲਾ, ਗੋਲੇਵਾਲਾ, ਭਾਗਥਲਾ, ਪਿਪਲੀ, ਮਹਿਮੂਆਣਾ, ਝੋਟੀਵਾਲਾ, ਮਿੱਡੂਮਾਨ, ਘੁਗਿਆਣਾ ਤੇ ਮਚਾਕੀ ਕਲਾਂ ਵਿਖੇ ਸਮਾਜ ਸੇਵੀ ਲੱਖਾ ਸਿਧਾਣਾ,ਮੱਘਰ ਸਿੰਘ ਫਰੀਦਕੋਟ ਤੇ ਸਾਥੀਆਂ ਸਮੇਤ ਪੁੱਜੇ ਤੇ ਸੰਘਰਸ਼ ਨੁੰ ਮਜਬੂਤ ਕਰਨ ਦਾ ਹੋਕਾ ਦਿੱਤਾ। ਇਕੱਠ ਨੁੰ ਸੰਬੋਧਨ ਹੁੰਦਿਆਂ ਲੱਢਾ ਸਿਧਾਣਾ ਨੇ ਕਿਹਾ ਕਿ ਬੁੱਢੇ ਨਾਲੇ ਦਾ ਕਾਲਾ ਪਾਣੀ ਸਤਲੁਜ ਦਰਿਆ ਵਿੱਚ ਪੈਣ ਨਾਲ ਪੰਜਾਬ ਦੇ ਮਾਲਵਾ ਖੇਤਰ ਦੇ ਫਰੀਦਕੋਟ, ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਬਠਿੰਡਾ, ਮੁਕਤਸਰ ਅਬੋਬਰ ਅਤੇ ਅਨੇਕਾਂ ਪਿੰਡਾਂ ਦੇ ਲੋਕ ਕੈਂਸਰ, ਕਾਲਾ ਪੀਲੀਆ, ਬਲੱਡ ਕੈਂਸਰ, ਹੱਡੀਆਂ ਅਤੇ ਦੰਦਾਂ ਦੀਆਂ ਅਨੇਕਾਂ ਬਿਮਾਰੀ ਨਾਲ ਜੂਝ ਰਹੇ ਹਨ।ਵਾਰ ਵਾਰ ਕਹਿਣ ਤੇ ਵੀ ਪੰਜਾਬ ਸਰਕਾਰ ਤੇ ਫੈਕਟਰੀਆਂ ਅਤੇ ਰੰਗਾਈ ਵਾਲੀਆਂ ਮਿੱਲਾਂ ਦਾ ਗੰਦਾ ਅਤੇ ਦੂਸਿ਼ਤ ਪਾਣੀ ਬੁੱਢੇ ਨਾਲੇ ਵਿੱਚ ਪੈਣ ਤੋਂ ਨਹੀਂ ਰੋਕ ਰਹੀ।ਸਾਨੂੰ ਆਪਣਾ ਪਾਣੀ, ਆਪਣਾ ਪੰਜਾਬ ਤੇ ਆਪਣਾ ਘਰ ਬਚਾਉਣ ਲਈ ਉੱਠਣਾ ਪਵੇਗਾ।ਇਸ ਬੁੱਢੇ ਨਾਲੇ ਦਾ ਗੰਦਾ ਪਾਣੀ ਸਤਲੁਜ ਵਿੱਚ ਪੈਣ ਤੋਂ ਬੰਦ ਕਰਾਉਣ ਲਈ ਅਤੇ ਸੁੱਤੀ ਸਰਕਾਰ ਨੂੰ ਜਗਾਉਣ ਲਈ 24 ਅਗਸਤ ਨੂੰ ਲੁਧਿਆਣਾ ਵਿਖੇ ਵਿਖੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਪਹੁੰਚਣਗੇ ਤੇ ਸਰਕਾਰ ਨੂੰ ਮਜਬੂਰ ਕਰਨ ਲਈ ਇਕੱਠ ਜਰੂਰੀ ਹੈ।ਅਗਰ ਸਰਕਾਰ ਨੇ ਫਿਰ ਵੀ ਅਮਲ ਨਾ ਕੀਤਾ ਤਾਂ ਫਸਲਾਂ ਤੇ ਨਸਲਾਂ ਬਚਾਉਣ ਲਈ ਪੰਜਾਬ ਦੇ ਲੋਕਾਂ ਦੇ ਸਹਿਯੋਗ ਨਾਲ 15 ਸਤੰਬਰ ਨੂੰ ਅਸੀਂ ਬੋਰੀਆਂ ਲਗਾ ਕੇ ਬੁੱਢਾ ਨਾਲ ਬੰਦ ਕਰ ਦੇਵਾਂਗੇ।ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।ਇਸ ਮੌਕੇ ਗਗਨ ਸੰਧੂ ਜੰਡਵਾਲਾ, ਨਾਇਬ ਸਿੰਘ ਸੰਧੂ, ਜਸਵਿੰਦਰ ਸਿੰਘ ਸੋਨੂੰ, ਅਮਨਪ੍ਰੀਤ ਸਿੰਘ, ਗੁਰਸੇਵਕ ਸਿੰਘ ਬਰਾੜ ਮਾਨੀ ਸਿੰਘ ਵਾਲਾ, ਨਸ਼ਾ ਰੋਕੂ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਾਨ, ਗੁਰਚਰਨ ਸਿੰਘ, ਕਸ਼ਮੀਰ ਸਿੰਘ, ਸੰਦੀਪ ਗੁਲਾਟੀ, ਸੰਜੀਵ ਕੁਮਾਰ, ਲਖਵਿੰਦਰ ਲੱਖਾ, ਗੁਰਪ੍ਰੀਤ ਸਿੰਘ ਸਾਦਿਕ ਤੇ ਕੁਲਵੰਤ ਸਿੰਘ ਵੀ ਹਾਜਰ ਸਨ। ਫੋਟੋ: 11 ਸਾਦਿਕ 2 ਸਾਦਿਕ ਨੇੜਲੇ ਪਿੰਡਾਂ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਲੱਖਾ ਸਿਧਾਣਾ।