ਪੰਜਾਬ। ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜਿਲੇ ਦੇ ਬਲਾਚੌਰ ਤਿਹਸੀਲ ਦੇ ਪਿੰਡ ਰੈਲ ਮਾਜਰਾ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਬੱਚਿਆਂ ਦੀ ਜਿੰਦਗੀ ਨਾਲ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ।
ਦਰਅਸਲ ਮਸਲਾ ਸਰਕਾਰੀ ਸਕੂਲ ਦੇ ਸਾਹਮਣੇ ਬਣੇ ਕੁੜੇ ਘਰ ਦਾ ਹੈ। ਜਿੱਥੇ 4 ਲੋਕਾਂ ਦੀ ਸਾਂਝੀ ਨਿੱਜੀ ਜਮੀਨ ਉੱਤੇ ਬਣੇ ਰੂੜੀਆਂ ਅਤੇ ਕਚਰੇ ਦੇ ਢੇਰ ਨਾਲ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਬਰਸਾਤ ਦੇ ਮੌਸਮ ਵਿਚ ਇਹ ਖ਼ਤਰਾ ਹੋਰ ਵੀ ਕਈ ਗੁਣਾਂ ਜ਼ਿਆਦਾ ਹੋ ਜੰਦਾ ਹੈ ਕਿਉਂਕਿ ਪਿੰਡ ਵਿਚ ਕੋਈ ਵੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਬਰਸਾਤ ਦਾ ਪਾਣੀ ਪੂਰੇ ਪਿੰਡ ਵਿੱਚ ਅਤੇ ਸਕੂਲ ਦੇ ਸਾਹਮਣੇ ਦਰਿਆ ਵਾਂਗ ਵਗਣ ਲੱਗ ਜਾਂਦਾ ਹੈ ਅਤੇ ਸਾਹਮਣੇ ਪਏ ਕੁੜੇ ਦੇ ਢੇਰ ਵਿਚੋਂ ਕੂੜਾ ਵੀ ਘਰਾਂ ਅਤੇ ਸਕੂਲ ਵਿੱਚ ਵੜ ਜੰਦਾ ਹੈ।ਸਕੂਲੀ ਬੱਚੇ ਇਸ ਗੰਦੇ ਪਾਣੀ ਵਿਚੋਂ ਨਿਕਲਣ ਲਈ ਮਜਬੂਰ ਹਨ।

ਪਿੰਡ ਵਾਸੀਆਂ ਨੇ ਅਤੇ ਸਕੂਲੀ ਅਧਿਆਪਕਾਂ ਨੇ ਪਿੰਡ ਦੇ ਸਰਪੰਚ ਚੌਧਰੀ ਦੌਲਤ ਰਾਮ ਨੂੰ ਪੱਤਰ ਲਿਖ ਕੇ ਵੀ ਇਹ ਕੁੜੇ ਦਾ ਢੇਰ ਹਟਵਾਉਣ ਲਈ ਗੁਜਾਰਿਸ਼ ਕੀਤੀ। ਸਰਪੰਚ ਦੀਆਂ ਸਖ਼ਤ ਹਿਦਾਇਤਾਂ ਦੇ ਬਾਅਦ ਵੀ ਜਮੀਨ ਦੇ ਮਾਲਕਾਂ ਨੇ ਕੁੜੇ ਦਾ ਢੇਰ ਸਕੂਲ ਦੇ ਸਾਹਮਣੇ ਤੋਂ ਨਹੀਂ ਹਰਾਇਆ।


ਪਿੰਡ ਵਾਸੀ ਤੇਜੀ ਮਾਂਗਟ ਨੇ ਦੱਸਿਆ ਕਿ ਜਮੀਨ ਦੇ 4 ਮਾਲਕ ਹਨ ਜਿਸ ਵਿਚੋਂ 3 ਬਾਹਰ ਰਹਿੰਦੇ ਹਨ ਅਤੇ 1 ਸਥਾਨਿਕ ਵਸਨੀਕ ਹੈ, ਜਿਸ ਦਾ ਨਾਂ ਦਲਜੀਤ ਸਿੰਘ ਸੈਣੀ ਹੈ ਜਿਹੜੇ ਕਿ ਰੋਪੜ ਵਿੱਚ ਵਕੀਲ ਹਨ ਉਹਨਾਂ ਦੱਸਿਆ ਕਿ ਦਲਜੀਤ ਸਿੰਘ ਸੈਣੀ ਨੂੰ ਵੀ ਪਿੰਡ ਵਾਸੀਆਂ ਵਲੋਂ ਅਧਿਆਪਕਾਂ ਵੱਲੋਂ ਪੱਤਰ ਲਿਖ ਕੇ ਇਸ ਮਸਲੇ ਤੇ ਜਾਣੂ ਕਰਵਾਇਆ ਗਿਆ ਸੀ ਕਿ ਇਸ ਜਮੀਨ ਤੇ ਪਿੰਡ ਦੇ ਕੁਝ ਜਮੀਂਦਾਰਾ (ਲਾਡੀ ਬਾਜਵਾ, ਬੂਟਾ, ਗੋਗੂ, ਰਾਣਾ, ਨਿਰਮਲ ਸਿੰਘ ਆਦਿ) ਵੱਲੋਂ ਸਕੂਲ ਦੇ ਸਾਹਮਣੇ ਥੋਡੀ ਜਮੀਨ ਤੇ ਕੂੜਾ ਸੁਟਿਆ ਜਾ ਰਿਹਾ, ਜਿਸ ਕਾਰਣ ਬਰਸਾਤ ਦੇ ਪਾਣੀ ਨਾਲ ਕੁੜੇ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੀਆਂ ਨੀਹਾਂ ਅਤੇ ਸਕੂਲ ਵਿੱਚ ਵੜ ਰਿਹਾ ਹੈ, ਜਿਸ ਕਾਰਣ ਬੱਚਿਆਂ ਨੂੰ ਭਿਆਨਕ ਬਿਮਾਰੀ ਦਾ ਅਤੇ ਲੋਕਾਂ ਦੇ ਘਰ ਡਿਗਣ ਦਾ ਖਤਰਾ ਬਣਿਆ ਹੋਇਆ ਹੈ, ਪਰ ਉਹਨਾਂ ਨੇ ਹੱਲੇ ਤਕ ਇਸਦੀ ਕੋਈ ਸਾਰ ਨਹੀਂ ਲਈ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਇਸ ਮਸਲੇ ਤੇ ਬਣਦੀ ਕਾਰਵਾਹੀ ਕਰਨ ਦੀ ਮੰਗ ਕੀਤੀ ਹੈ ਅਤੇ ਪਿੰਡ ਵਿਚ ਇਕ ਟੋਭੇ ਦੀ ਮੰਗ ਕੀਤੀ ਹੈ ਤਾਂ ਜੋ ਬਰਸਾਤ ਦਾ ਪਾਣੀ ਪਿੰਡ ਵਿਚੋਂ ਅਸਾਨੀ ਨਾਲ ਨਿਕਲ ਸਕੇ।