22 ਮਾਰਚ ਨੂੰ ਦਰਬਾਰ ਸ੍ਰੀ ਗੁਰੂ ਰਾਮਰਾਇ ਵਿਖੇ ਨਵਾਂ ਝੰਡਾ ਸਾਹਿਬ ਚੜ੍ਹਾਇਆ ਜਾਵੇਗਾ, ਜਿਸ ਦੇ ਸਬੰਧ ‘ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇਹਰਾਦੂਨ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਤੇ ਆੜਤ ਬਾਜ਼ਾਰ ਦੀਆਂ ਰਿਹਾਇਸ਼ਾਂ ਫੁੱਲ ਹੋ ਗਈਆਂ ।
ਗੁਰਦੁਆਰਾ ਪ੍ਰਧਾਨ ਗੁਰਬਖਸ਼ ਸਿੰਘ ਰਾਜਨ ਅਤੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਰਿਹਾਇਸ਼, ਲੰਗਰ, ਚਾਹ-ਪਾਣੀ ਆਦਿ ਦੇ ਪ੍ਰਬੰਧ ਕੀਤੇ ਗਏ ਹਨ, ਚਾਰਦੀਵਾਰੀ, ਪਾਰਕਿੰਗ, ਬੇਸਮੈਂਟ ਆਦਿ ਸਭ ਕੁਝ ਭਰਿਆ ਪਿਆ ਹੈ, ਜਿੱਥੇ ਜਗ੍ਹਾ ਮਿਲਣੀ ਹੈ ਲੋਕ ਆਰਾਮ ਕਰ ਰਹੇ ਹਨ।ਸੰਗਤਾਂ ਨੂੰ ਠਹਿਰਨ ਦੀ ਕੋਈ ਸਮੱਸਿਆ ਨਾ ਆਵੇ ਇਸ ਲਈ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਨਿਵਾਸ,ਸੁਭਾਸ਼ ਰੋਡ ਵਿਖੇ ਕਮਰੇ ਵੀ ਦਿੱਤੇ ਗਏ ਹਨ।ਗੁਰਦੁਆਰਾ ਸਾਹਿਬ ਦੀ ਹੋਮਿਓਪੈਥਿਕ ਡਿਸਪੈਂਸਰੀ ਵੀ ਆਪਣੀਆਂ ਸੇਵਾਵਾਂ ਦੇ ਰਹੀ ਹੈ।
ਓਹਨਾਂ ਦਸਿਆ ਕਿ ਬਾਬਾ ਰਾਮ ਰਾਏ ਜੀ ਦੇ ਸਮੇਂ ਦੀ ਪੁਰਾਤਨ ਹੱਥ ਲਿਖਤ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਦਰਸ਼ਨ ਲੋਕਾਂ ਨੂੰ ਕਰਵਾਏ ਜਾਂਦੇ ਹਨ।