ਰੂਸੀ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਨੇ ਯੂਕਰੇਨ ਨੂੰ ਕਿਹਾ ਹੈ ਕਿ ਜੇਕਰ ਯੂਕਰੇਨ ਸਾਡੀਆਂ ਸ਼ਰਤਾਂ ਨੂੰ ਮੰਨਦਾ ਹੈ ਤਾਂ ਉਹ “ਇੱਕ ਮੁਹਤ ਵਿੱਚ” ਫੌਜੀ ਕਾਰਵਾਈਆਂ ਨੂੰ ਰੋਕਣ ਲਈ ਤਿਆਰ ਹੈ। ਇਹ ਰੂਸ ਦਾ ਹੁਣ ਤੱਕ ਦਾ ਸਭ ਤੋਂ ਸਪੱਸ਼ਟ ਬਿਆਨ ਹੈ।12 ਦਿਨਾਂ ਤੋਂ ਚਲ ਰਹੀ ਯੂਕਰੇਨ ‘ਤੇ ਆਪਣੀ “ਵਿਸ਼ੇਸ਼ ਫੌਜੀ ਕਾਰਵਾਈ” ਨੂੰ ਰੋਕਣ ਲਈ ਰੂਸ ਨੇ ਯੂਕਰੇਨ ਅੱਗੇ 4 ਸ਼ਰਤਾਂ ਰੱਖੀਆਂ ਹਨ ।
ਰੂਸ ਦੁਆਰਾ ਨਿਰਧਾਰਤ ਸ਼ਰਤਾਂ ਇਸ ਪ੍ਰਕਾਰ ਹਨ
- ਯੂਕਰੇਨ ਨੂੰ ਆਪਣੀ ਫੌਜੀ ਕਾਰਵਾਈ ਬੰਦ ਕਰਨੀ ਪਵੇਗੀ ।
- ਯੂਕਰੇਨ ਨੂੰ ਨਿਰਪੱਖਤਾ ਸਥਾਪਤ ਕਰਨ ਲਈ ਆਪਣੇ ਸੰਵਿਧਾਨ ਨੂੰ ਬਦਲਣਾ ਹੋਵੇਗਾ।
- ਯੂਕਰੇਨ “ਕ੍ਰੀਮੀਆ” ਨੂੰ ਰੂਸੀ ਖੇਤਰ ਵਜੋਂ ਸਵੀਕਾਰ ਕਰੇ।
- ਯੂਕਰੇਨ “ਡੋਨੇਟਸਕ” ਅਤੇ “ਲੁਗਾਂਸਕ” ਦੇ ਵੱਖਵਾਦੀ ਗਣਰਾਜਾਂ ਨੂੰ ਸੁਤੰਤਰ ਰਾਜਾਂ ਵਜੋਂ ਮਾਨਤਾ ਦੇਵੇ।
ਹਾਲਾਂਕਿ, ਯੂਕਰੇਨ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਰੂਸ ਨੇ ਉੱਤਰ, ਪੂਰਬ ਅਤੇ ਦੱਖਣ ਤੋਂ ਯੂਕਰੇਨ ‘ਤੇ ਹਮਲਾ ਕੀਤਾ। ਰੂਸ ਨੇ ਕੀਵ, ਖਾਰਕੀਵ ਅਤੇ ਮਾਰੀਉਪੋਲ ਬੰਦਰਗਾਹ ਸਮੇਤ ਕਈ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। 24 ਫਰਵਰੀ ਨੂੰ ਸ਼ੁਰੂ ਕੀਤੇ ਗਏ ਹਮਲੇ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਵੱਡੇ ਸ਼ਰਨਾਰਥੀ ਸੰਕਟ ਨੂੰ ਜਨਮ ਦਿੱਤਾ ਹੈ, ਜਿਸ ਨਾਲ ਵਿਸ਼ਵ ਭਰ ਵਿੱਚ ਰੋਸ ਪੈਦਾ ਹੋਇਆ ਹੈ ਅਤੇ ਰੂਸ ਉੱਤੇ ਭਾਰੀ ਪਾਬੰਦੀਆਂ ਲਗਾਈਆਂ ਗਈਆਂ ਹਨ।