ਪੰਜਾਬ । ਕੁਝ ਦਿਨ ਪਹਿਲਾਂ ਹੋਈ ਸੰਤ ਸਮਾਜ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੀਆਂ ਤਸਵੀਰਾਂ ਨੇ ਸੰਗਤ ਦੇ ਹਿਰਦੇ ਵਲੂੰਧਰ ਦਿੱਤੇ ਹਨ। ਕਈ ਵੱਡੇ ਵੱਡੇ ਵਿਦਵਾਨ ਵੀ ਇਸ ਮੁਲਾਕਾਤ ਤੋਂ ਸੰਤ ਸਮਾਜ ਨਾਲ ਨਰਾਜ਼ ਹਨ ।ਪ੍ਰਧਾਨ ਮੰਤਰੀ ਮੋਦੀ ਨਾਲ ਸੰਗਤ ਅਤੇ ਵਿਦਵਾਨਾਂ ਦੀ ਨਾਰਾਜ਼ਗੀ ਕਿਸਾਨੀ ਮੋਰਚੇ ਦੌਰਾਨ ਪੀ ਐਮ ਮੋਦੀ ਦੇ ਰਹੇ ਵਰਤਾਰੇ ਨੂੰ ਲੈਕੇ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਓਹੀ ਪ੍ਰਧਾਨ ਮੰਤਰੀ ਮੋਦੀ ਹੈ ਜਿਹਨੇ ਕਾਰਪੋਰੇਟ ਦੇ ਕਹਿਣ ਤੇ ਕਿਸਾਨਾਂ ਦੀ ਮੌਤ ਦੇ ਵਰੰਟ 3 ਕਾਲੇ ਕਨੂੰਨ ਸੰਸਦ ਵਿਚ ਚੁੱਪ ਚਾਪ ਹੀ ਪਾਸ ਕੀਤੇ ਸਨ।ਕਿਸਾਨ ਡੇੜ ਸਾਲ ਸੜਕਾਂ ਤੇ ਰੁਲੇ ।733 ਕਿਸਾਨਾਂ ਨੇ ਇਹਨਾਂ ਬਿਲਾਂ ਨੂੰ ਰੱਦ ਕਰਾਉਣ ਦੀ ਖਾਤਿਰ ਅਪਣੀ ਜਾਨ ਦੇ ਦਿੱਤੀ ।ਕਿਸਾਨਾਂ ਨੇ ਬਰਫ਼ ਵਰਗੀਆਂ ਠੰਡੀਆ ਹਵਾਵਾਂ ਝੱਲੀਆਂ ,ਠੰਡ ਦੇ ਮੌਸਮ ਵਿਚ ਜਿਥੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਉਸ ਠੰਡ ਵਿੱਚ ਕਿਸਾਨ ਸੜਕਾਂ ਤੇ ਸੁੱਤੇ ,ਤਪਦੀ ਗਰਮੀ ਕਿਸਾਨਾਂ ਨੇ ਝੱਲੀ, ਬਰਸਾਤ ਦੇ ਮੌਸਮ ਵਿੱਚ ਪਾਣੀ ਚ ਸੌਣ ਨੂੰ ਮਜਬੂਰ ਹੋਏ ,ਹਨੇਰੀ, ਝੱਖੜ, ਤੂਫ਼ਾਨ, ਅੱਗ ,ਸਾਜਿਸ਼ਾਂ ,ਜੁਲਮ ,ਸਰਕਾਰ ਦਾ ਤਸ਼ੱਦਦ ਕਿਸਾਨਾਂ ਨੇ ਇਹਨਾਂ 3 ਕਾਲੇ ਕਨੂੰਨਾ ਦੇ ਕਾਰਣ ਝੱਲਿਆ, ਗੰਦੇ ਪਾਣੀ ਦੀਆਂ ਬੁਛਾੜਾਂ ਝੱਲੀਆਂ ਪਰ ਇਹੀ ਮੋਦੀ ਸੀ ਜਿਹਨੇ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਆਪਣੇ ਦੇਸ਼ ਦੇ ਕਿਸਾਨਾਂ ਨਾਲ ਇਕ ਵਾਰ ਵੀ ਗੱਲ ਤਕ ਨੀ ਕੀਤੀ ।
ਓਹਨਾਂ ਕਿਹਾ ਕਿ ਇਹੀ ਸੰਤ ਸਮਾਜ ਉਦੋਂ ਕਿਸਾਨਾਂ ਦੀ ਹਿਮਾਇਤ ਕਰਦੇ ਸਨ ਅਤੇ ਅਜੇ ਕਿਸਾਨਾਂ ਦਾ ਅੰਦੋਲਨ ਸਮਾਪਤ ਵੀ ਨਹੀਂ ਹੋਇਆ । 733 ਕਿਸਾਨਾਂ ਦੀ ਮੌਤ ਦਾ ਜੁੰਮੇਵਾਰ ਪ੍ਰਧਾਨ ਮੰਤਰੀ ਮੋਦੀ ਹੈ ਇਹ ਪਤਾ ਹੋਣ ਦੇ ਬਾਵਜੂਦ ਵੀ ਇਹ ਸੰਤ ਸਮਾਜ ਮੋਦੀ ਨਾਲ ਮੁਲਾਕਾਤਾਂ ਕਰ ਓਹਨੂੰ ਸਰੋਪੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਾੜੇ ਭਾਗ ਹਨ ਕਿ ਓਹਨਾਂ ਨੂੰ ਇਹੋ ਜਿਹੇ ਜਥੇਦਾਰ ਮਿਲੇ ਹਨ। ਕੁਝ ਵਿਦਵਾਨਾਂ ਨੇ ਕਿਹਾ ਕਿ ਜਨਤਾ ਹੁਣ ਆਪ ਸਿਆਣੀ ਹੋ ਗਈ ਹੈ ।ਲੋਕ ਇਹਨਾਂ ਗੱਦਾਰਾਂ ਦੇ ਕਹਿਣ ਤੇ ਵੋਟ ਨਹੀਂ ਪਾਉਣਗੇ ਓਹਨਾਂ ਨੂੰ ਆਪਣੇ ਚੰਗੇ ਮਾੜੇ ਦੀ ਪਰਖ ਬਹੁਤ ਚੰਗੀ ਤਰ੍ਹਾਂ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵੀ ਲੋਕਾਂ ਦੀ ਸਿਆਣਪ ਕਰ ਕੇ ਹੀ ਉੱਠਿਆ ਸੀ । ਡੇਰੇ ਸਿਰਸੇ ਦੀ ਗੱਲ ਕਰਦੇ ਹੋਏ ਓਹਨਾਂ ਦਸਿਆ ਕਿ ਪਿਛਲੀਆਂ ਚੋਣਾਂ ਦੌਰਾਨ ਵੀ ਡੇਰੇ ਨੇ ਆਪਣੇ ਸਮਰਥਕਾਂ ਨੂੰ ਇਕ ਪਾਰਟੀ ਨੂੰ ਵੋਟਾਂ ਪਾਉਣ ਲਈ ਆਖਿਆ ਸੀ ਡੇਰੇ ਦੇ ਲੋਕ ਹਮੇਸ਼ਾ ਡੇਰੇ ਦੀ ਮੰਨਦੇ ਹਨ ਪਰ ਫੇਰ ਵੀ ਡੇਰੇ ਦੇ ਕਹਿਣ ਤੇ ਓਹਨਾਂ ਵੋਟਾਂ ਨਹੀਂ ਪਾਈਆਂ ਸਨ ।
ਇਹ ਹੈ ਸਾਰਿਆਂ ਦੇ ਨਾਮ ਦੀ ਲਿਸਟ ਜਿਹਨਾਂ ਨੇ ਪ੍ਰਧਾਨਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ
- ਪਦਮ ਸ਼੍ਰੀ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ (ਸੁਲਤਾਨਪੁਰ ਲੋਧੀ)
- ਮਹੰਤ ਕਰਮਜੀਤ ਸਿੰਘ ਪ੍ਰਧਾਨ ਸੇਵਾਪੰਥੀ,ਯਮੁਨਾ ਨਗਰ
- ਬਾਬਾ ਜੋਗਾ ਸਿੰਘ, ਡੇਰਾ ਬਾਬਾ ਜੰਗ ਸਿੰਘ (ਨਾਨਕਸਰ)
- ਕਰਨਲ ਸ. ਸਿੰਘ ਓਬਰਾਏ ਪ੍ਰਧਾਨ ਸਰਬੱਤ ਦਾ ਭਲਾ ਟਰੱਸਟ ਚੰਡੀਗੜ੍ਹ
- ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਮੋਹਾਲੀ ਚੰਡੀਗੜ੍ਹ ਵਾਲੇ
- ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰਾ ਪੰਜਾਬ ਵਾਲੇ
- ਸੰਤ ਬਾਬਾ ਮੇਜਰ ਸਿੰਘ ਮੁਖੀ ਡੇਰਾ
- ਬਾਬਾ ਤਾਰਾ ਸਿੰਘ ਅੰਮ੍ਰਿਤਸਰ
- ਜਥੇਦਾਰ ਬਾਬਾ ਸ. ਸਾਹਿਬ ਸਿੰਘ ਜੀ, ਕਾਰ ਸੇਵਾ ਅਨੰਦਪੁਰ ਸਾਹਿਬ
- ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ, ਗੁਰਦੁਆਰਾ ਬੰਗਲਾ ਸਾਹਿਬ ,ਨਵੀਂ ਦਿੱਲੀ
- ਗਿਆਨੀ ਹਰਨਾਮ ਸਿੰਘ, ਹੈੱਡ ਗ੍ਰੰਥੀ, ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ
- ਸ. ਸੁਰਿੰਦਰ ਸਿੰਘ, (ਨਾਮਧਾਰੀ)
- ਬਾਬਾ ਜੱਸਾ ਸਿੰਘ, ਸ਼੍ਰੋਮਣੀ ਅਕਾਲੀ ਬੁੱਢਾ ਦਲ ਪੰਜਵਾ ਤਖ਼ਤ
- ਡਾ: ਹਰਭਜਨ ਸਿੰਘ ਦਮਦਮੀ ਟਕਸਾਲ ਮਹਿਤਾ ਚੌਕ
- ਸੰਤ ਬਾਬਾ ਰੇਸ਼ਮ ਸਿੰਘ, ਗੁਰਦੁਆਰਾ ਨਾਨਕ ਨਿਰੰਕਾਰ ਚੱਕਪਾਖੀ
- ਸੰਤ ਬਾਬਾ ਸੁੰਦਰ ਸਿੰਘ ਜੀ, ਸੇਵਾ ਪੰਥੀ ਟਿੱਕਾ
- ਭਾਈ ਰਾਮ ਕਿਸ਼ਨ ਪਟਿਆਲਾ
- ਬਾਬਾ ਮੇਜਰ ਸਿੰਘ, ਦਸਮੇਸ਼ ਤਰਨਾ ਦਲ
- ਬਲਦੇਵ ਸਿੰਘ, ਪ੍ਰਧਾਨ, ਕਸ਼ਮੀਰ ਗੁਰਦੁਆਰਾ ਕਮੇਟੀ, ਸ੍ਰੀਨਗਰ
- ਬਾਬਾ ਬੇਅੰਤ ਸਿੰਘ ਜੀ, ਗੁਰਦੁਆਰਾ ਲੰਗਰ ਦਮਦਮਾ ਸਾਹਿਬ, ਰੁਦਰ ਪ੍ਰਯਾਗ
- ਸ.ਆਰ.ਐਸ. ਆਹੂਜਾ, ਪ੍ਰਧਾਨ, ਸਿੱਖ ਫੋਰਮ, ਨਵੀਂ ਦਿੱਲੀ
- ਸ: ਇੰਦਰਜੀਤ ਸਿੰਘ ਜਨਰਲ ਸਕੱਤਰ ਤਖ਼ਤ ਸ੍ਰੀ ਪਟਨਾ ਸਾਹਿਬ
- ਸ. ਪ੍ਰਭਲੀਨ ਸਿੰਘ ਪ੍ਰਧਾਨ ਯੂਥ ਪ੍ਰਗਤੀਸ਼ੀਲ ਮੰਚ ਪਟਿਆਲਾ
- ਅਮਰਜੀਤ ਸਿੰਘ ਮੀਤ ਪ੍ਰਧਾਨ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ
- ਸੰਤ ਬਾਬਾ ਸੁਖਦੇਵ ਸਿੰਘ ਜੀ ਨਿਰਮਲ ਡੇਰਾ, ਬੇਰ ਕਲਾਂ ,ਲੁਧਿਆਣਾ
- ਸ. ਮਨਜੀਤ ਸਿੰਘ ਭਾਟੀਆ, ਪ੍ਰਧਾਨ ਸਿੰਘ ਸਭਾ ਗੁਰਦੁਆਰਾ ਸਾਹਿਬ, ਇੰਦੌਰ
- ਸੰਸਦ ਮੈਂਬਰ ਸ. ਅਮਨਦੀਪ ਸਿੰਘ, ਕਲਗੀਧਰ ਟਰੱਸਟ (ਬੜੂ ਸਾਹਿਬ)
- ਸ. ਕਸ਼ਮੀਰ ਸਿੰਘ, ਸਿੱਖ ਇੰਟਰਨੈਸ਼ਨਲ, ਪਟਿਆਲਾ
- ਪ੍ਰੋ. ਸਰਚਾਂਦ ਸਿੰਘ ਖਿਆਲਾ, ਬੁਲਾਰੇ ਦਮਦਮੀ ਟਕਸਾਲ ਮਹਿਤਾ ਚੌਕ
- ਸ. ਹਰਪਾਲ ਸਿੰਘ ਪ੍ਰਧਾਨ ਕੇਂਦਰੀ ਕਮੇਟੀ ਪੱਛਮੀ ਬੰਗਾਲ
- ਸ਼ੈਲੇਂਦਰ ਸਿੰਘ ਪ੍ਰਧਾਨ ਝਾਰਖੰਡ ਪ੍ਰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਂਚੀ
- ਸ. ਹਰਪਾਲ ਸਿੰਘ ਭਾਟੀਆ ਪ੍ਰਧਾਨ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਗੁਰਦੁਆਰਾ ਬੋਰਡ
- ਹਰਜੀਤ ਸਿੰਘ ਦੁਆ ਪ੍ਰਧਾਨ ਗੁਰਦੁਆਰਾ ਗਿਆਨ ਗੋਦੜੀ ,ਹਰਿਦੁਆਰ ।