ਸ਼ਹਿਰ ਦੇ ਨੌਜਵਾਨ ਵਪਾਰੀ ਸਮਰਵੀਰ ਸਿੰਘ ਸੀਟੂ ਅਤੇ ਇੰਦਰਜੀਤ ਸਿੰਘ ਗੋਗੀ (ਮੁੰਬਈ), ਵਾਸੀ ਸੀ. 24, ਅਲਾਇੰਸ ਕਲੋਨੀ, ਰੁਦਰਪੁਰ ਦੇ ਪਿਤਾ ਸਰਦਾਰ ਪ੍ਰਤਾਪ ਸਿੰਘ ਚੁੱਘ ਸੇਵਾਮੁਕਤ ਸਾਬਕਾ ਮੈਨੇਜਰ ਬੈਂਕ ਆਫ ਬੜੌਦਾ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਹਨ।

ਚੁੱਘ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਵੀ ਸਮਾਜ ਸੇਵਾ ਵਿੱਚ ਓਹਨਾਂ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਗਿਆ। ਭਾਰਤ ਵਿਕਾਸ ਪ੍ਰੀਸ਼ਦ ਅਤੇ ਹੈਲਪ ਅਦਰਜ਼ ਸੁਸਾਇਟੀ ਰਾਹੀਂ ਸੀ.ਐਲ.ਗੁਪਤਾ ਚੈਰੀਟੇਬਲ ਆਈ ਹਸਪਤਾਲ ਦੀ ਟੀਮ ਵੱਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦੀ ਪ੍ਰਕ੍ਰਿਆ ਨੂੰ ਸੰਪੰਨ ਕੀਤਾ ਗਿਆ। ਚੁੱਘ ਜੀ ਦੇ ਇਸ ਮਹਾਨ ਦਾਨ ਨਾਲ ਦੋ ਲੋਕਾਂ ਦੀਆਂ ਜ਼ਿੰਦਗੀ ਵਿਚ ਰੌਸ਼ਨੀ ਆ ਸਕੇਗੀ।
ਇਸ ਪਵਿੱਤਰ ਕਾਰਜ ਵਿੱਚ ਬਰਿਤ ਸਿੰਘ ਐਡਵੋਕੇਟ, ਹਰਭਜਨ ਸਿੰਘ, ਸੀ.ਏ ਹਰਨਾਮ ਚੌਧਰੀ, ਨਰਿੰਦਰ ਅਰੋੜਾ ਅਤੇ ਸੰਦੀਪ ਚਾਵਲਾ ਦਾ ਵੱਡਮੁੱਲਾ ਸਹਿਯੋਗ ਮਿਲਿਆ।