ਖ਼ਬਰ ਦਿੱਲੀ ਦੇ ਕਸਤੁਰਬਾ ਨਗਰ ਦੀ ਹੈ ਜਿੱਥੇ ਇਕ 20 ਸਾਲਾ ਸ਼ਾਦੀਸ਼ੁਦਾ ਸਿੱਖ ਲੜਕੀ ਨਾਲ ਉਸਦੇ ਗਵਾਂਡ ਵਿੱਚ ਰਹਿੰਦੇ ਇਕ 14 ਸਾਲ ਦੇ ਲੜਕੇ ਨੂੰ ਇਕ ਤਰਫਾ ਪਿਆਰ ਹੋ ਗਿਆ ਅਤੇ ਲੜਕੇ ਨੇ ਲੜਕੀ ਨੂੰ ਆਪਣੇ ਪਿਆਰ ਦਾ ਇਜਹਾਰ ਕੀਤਾ ਅਤੇ ਲੜਕੀ ਨੇ ਮਨਾ ਕਰਤਾ। ਲੜਕੀ ਦੇ ਮਨਾ ਕਰਨ ਤੇ ਲੜਕੇ ਨੇ ਰੇਲਗੱਡੀ ਅੱਗੇ ਆ ਕੇ ਆਪਣੀ ਜਾਨ ਦੇ ਦਿੱਤੀ ਜਿਸਤੋਂ ਬਾਦ ਮੁੰਡੇ ਦਾ ਪਰਿਵਾਰ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਤੰਗ ਕਰਨ ਲਗਿਆ।ਜਿਸ ਤੋਂ ਦੁਖੀ ਹੋ ਕੇ ਕੁੜੀ ਆਪਣੇ ਪਰਿਵਾਰ ਸਮੇਤ ਕਿਤੇ ਹੋਰ ਜਾ ਕੇ ਰਹਿਣ ਲੱਗੀ।
ਇਸ ਮਸਲੇ ਨੂੰ ਲੈ ਕੇ ਲੜਕੀ ਨੇ ਕਈ ਸਿੱਖ ਸੰਸਥਾਵਾਂ ਨਾਲ ਸੰਪਰਕ ਕੀਤਾ ਅਤੇ ਆਪ ਬੀਤੀ ਦੱਸੀ ਪਰ ਕਿਸੀ ਨੇ ਸਾਰ ਨਹੀਂ ਲਈ। ਲੜਕੀ ਤੋਂ ਬਦਲਾ ਲੈਣ ਲਈ ਲੜਕੇ ਦੇ ਪਰਿਵਾਰ ਨੇ ਲੜਕੀ ਨੂੰ ਅਗਵਾ ਕਰ ਲਿਆ ਅਤੇ ਉਸਦੇ ਨਾਲ ਬੇਰਹਿਮੀ ਨਾਲ ਕੁੱਟ ਮਾਰ ਕੀਤੀ , ਉਸਦੇ ਨਾਲ ਬਲਾਤਕਾਰ ਕੀਤਾ ਗਿਆ , ਉਸਦੇ ਜਬਰਨ ਵਾਲ ਕੱਟੇ, ਉਸਨੂੰ ਯੂਰੀਨ ਪੀਣ ਲਈ ਮਜਬੂਰ ਕੀਤਾ ਗਿਆ ਅਤੇ ਉਸਦਾ ਮੂੰਹ ਕਾਲਾ ਕਰ ਕੇ ਉਸਦੇ ਜੁੱਤੀਆਂ ਦਾ ਹਾਰ ਗਲ ਵਿੱਚ ਪਾ ਕੇ ਉਸਨੂੰ ਗਲੀ ਵਿੱਚ ਲਿਜਾ ਕੇ ਉਸਦਾ ਜੁਲੁਸ ਕਢਿਆ, ਕੁੱਟਮਾਰ ਕੀਤੀ ਅਤੇ ਬੇਇੱਜਤ ਕੀਤਾ।
ਇਸ ਘਟਨਾ ਤੋਂ ਬਾਦ ਕੁੜੀ ਦੀ ਹਾਲਤ ਗੰਭੀਰ ਹੋ ਗਈ ਅਤੇ ਉਸਨੂੰ ਹਸਪਤਾਲ ਵਿੱਚ ਇਲਾਜ ਲਈ ਭਾਰਤੀ ਕੀਤਾ ਗਿਆ ।
ਘਟਨਾ ਤੋਂ ਬਾਦ ਪੁਲਿਸ ਨੇ ਹਰਕਤ ਵਿੱਚ ਆਣ ਅਪਰਾਧੀਆਂ ਤੇ 11 ਲੋਕਾਂ ਤੇ FIR ਦਰਜ਼ ਕੀਤੀ ਜਿਸਦੇ ਵਿੱਚ ਕੁਝ ਨਬਲਿਕ ਲੜਕੇ ,ਔਰਤਾਂ , ਅਤੇ ਆਦਮੀ ਸ਼ਾਮਿਲ ਹਨ ਜਿਹਨਾਂ ਵਿਚੋਂ ਕੁਝ ਲੋਕ ਗਿਰਫ਼ਤਾਰ ਕਰ ਲਏ ਗਏ ਹਨ ਅਤੇ ਕੁਝ ਫਰਾਰ ਹਨ ਪੁਲਸ ਮੁਤਾਬਿਕ ਜਲਦਿ ਹੀ ਬਾਕੀ ਦੇ ਅਪਰਾਧੀ ਵੀ ਗਿਰਫ਼ਤਾਰ ਕਰ ਲਏ ਜਾਣਗੇ ।
ਸਿੱਖ ਵਿਦਵਾਨ ਅਤੇ ਸਮਾਜ ਸੇਵੀ ਅਮਿਤ ਸਿੰਘ , ਕਮਲਜੀਤ ਸਿੰਘ ,ਅਤੇ ਬਲਜੀਤ ਸਿੰਘ ਜੀ ਨਾਲ ਪੱਤਰਕਾਰ ਦੀ ਗੱਲ ਬਾਤ ਦੌਰਾਨ ਜਾਣਕਾਰੀ ਮਿਲੀ ਕੇ ਕੁੜੀ ਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਇਲਾਜ ਪੁਲਿਸ ਹਸਪਤਾਲ ਵਿਖੇ ਪੁਲਿਸ ਦੀ ਨਿਗਰਾਨੀ ਵਿੱਚ ਚਲ ਰਿਹਾ ਹੈ । ਓਹਨਾਂ ਦਸਿਆ ਕਿ ਲੜਕੀ ਦਾ 2 ਸਾਲ ਦਾ ਬੱਚਾ ਵੀ ਹੈ ,ਲੜਕੀ ਦੇ ਪਿਤਾ ਵੀ ਬਿਮਾਰ ਹਨ ਅਤੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਮਾੜੀ ਹੈ ਓਹਨਾਂ ਕਿਹਾ ਕਿ ਅਸੀਂ ਪਰਿਵਾਰ ਦਾ ਪੂਰਾ ਸਹਿਯੋਗ ਕਰ ਰਹੇ ਹਾਂ ਅਤੇ ਇਹ ਘਟਨਾ ਸਿੱਖ ਕੌਮ ਨੂੰ ਕਮਜੋਰ ਕਰਨ ਦੀ ਅਤੇ ਸਿੱਖ ਬੀਬੀਆਂ ਦਾ ਮਨੋਬਲ ਤੋੜਨ ਦੀ ਸਾਜ਼ਿਸ਼ ਵੀ ਹੋ ਸਕਦੀ ਹੈ ਓਹਨਾਂ ਕਿਹਾ ਕਿ ਪਰ ਸਿੱਖ ਬੀਬੀਆਂ ਨੂੰ ਦਰਣ ਦੀ ਲੋੜ ਨਹੀਂ ਹੈ ਸਾਰੀ ਕੌਮ ਓਹਨਾਂ ਨਾਲ ਖੜੀ ਹੈ ।ਓਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਐਸੀਆਂ ਘਟਨਾਵਾਂ ਤੋਂ ਸਿੱਖਾਂ ਨੂੰ ਘਬਰਾਉਣ ਦੀ ਲੋੜ ਨਹੀਂ, ਹਰ ਸਿੱਖ ਮਾਈ ਭਾਈ ਨੂੰ ਆਪਣੀ ਸੁਰੱਖਿਆ ਵਾਸਤੇ ਕੁਝ ਬਚਾਅ ਦੇ ਤਰੀਕੇ ਅਤੇ ਗੱਤਕਾ ਅਤੇ ਹੋਰ ਵੀ ਤਰੀਕੇ ਸਿੱਖਣੇ ਚਾਹੀਦੇ ਹਨ ਅਤੇ ਸ਼ਸਤਰ ਧਾਰੀ ਹੋਣਾ ਚਾਹੀਦਾ ਤਾਂ ਜ਼ੋ ਭਵਿੱਖ ਚ ਇਹੋ ਜਿਹੀਆਂ ਘਟਨਾ ਤੋਂ ਆਪ ਬਚਿਆ ਜਾ ਸਕੇ ।