ਭਾਰਤ ਸਰਕਾਰ ਵੱਲੋਂ ਇਕ ਵਾਰ ਫਿਰ ਤੋਂ ਪੰਜਾਬ ਦੇ ਹੱਕ ਦੀ ਅਵਾਜ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਸਰਕਾਰ ਵੱਲੋਂ ਯੂਟਿਊਬ ਉੱਤੇ ਸਿੱਧੂ ਮੂਸੇਵਾਲੇ ਦੇ ਨਵੇਂ ਆਏ ਗੀਤ SYL ਨੂੰ ਬੈਨ ਕਰਵਾ ਦਿੱਤਾ ਗਿਆ ਹੈ ।

ਦਸ ਦਈਏ ਕਿ ਇਹ ਗਾਣਾ ਪਿਛਲੇ ਦੋ ਦਿਨਾਂ ਤੋਂ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ। ਇਸ ਗਾਣੇ ਵਿੱਚ ਸਿੱਧੂ ਨੇ ਪੰਜਾਬ ਦੇ ਹੱਕਾਂ ਦੀ ,ਬੰਦੀ ਸਿੰਘਾਂ ਦੀ ਰਿਹਾਈ ਦੀ ਅਤੇ ਕਈ ਸਾਲਾਂ ਤੋਂ ਪੰਜਾਬ ਦੇ ਪਾਣੀ ਤੇ ਪੈ ਰਹੇ ਡਾਕੇ (SYL) ਦੀ ਗੱਲ ਕੀਤੀ ਹੈ। ਜਿਸਨੂੰ ਸੁਣਕੇ ਬਹੁਤ ਲੋਕ ਪੰਜਾਬ ਦੇ ਸੱਚ ਤੋਂ ਜਾਣੂ ਹੋ ਰਹੇ ਸਨ। ਗਾਣਾ ਰਿਲੀਜ਼ ਹੋਣ ਦੇ 4 ਘੰਟਿਆਂ ਵਿੱਚ ਹੀ 2 ਮਿਲੀਅਨ ਲੋਕਾਂ ਨੇ ਇਸ ਗਾਣੇ ਨੂੰ ਸੁਣ ਲਿਆ ਸੀ ਅਤੇ ਹੁਣ ਤਕ 27 ਮਿਲੀਅਨ ਲੋਕ ਇਸ ਗਾਣੇ ਨੂੰ ਯੂਟਿਊਬ ਤੇ ਸੁਣ ਚੁੱਕੇ ਸਨ।
ਭਾਰਤ ਸਰਕਾਰ ਨੇ ਸਿੱਧੂ ਮੁਸੇਵਾਲਾ ਦੇ ਨਿੱਜੀ ਖਾਤਾ ਯੂਟਿਊਬ ਤੋਂ ਇਸ ਗਾਣੇ ਨੂੰ ਬੈਨ ਕਰਵਾ ਦਿੱਤਾ ਹੈ