ਉੱਤਮ ਨਗਰ । ਉੱਤਰਾਖੰਡ ਅਤੇ ਉੱਤਰਪ੍ਰਦੇਸ਼ ਦੇ ਬਾਰਡਰ ਤੇ ਸਥਿਤ ਗੁਰੂਘਰ ਗੁਰੂਦਵਾਰਾ ਬਾਬਾ ਬੁੱਢਾ ਸਾਹਿਬ ,ਉੱਤਮਨਗਰ ਵਿਖੇ 45ਵਾਂ ਮਹਾਨ ਕੀਰਤਨ ਸਮਾਗਮ ਕਰਵਾਇਆ ਗਿਆ ਜਿੱਥੇ ਪੰਥ ਦੇ ਮਹਾਨ ਕੀਰਤਨੀਏ ,ਕਥਾਵਾਚਕਾਂ ਅਤੇ ਢਾਡੀ ਜਥਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ ।
12 ਫਰਵਰੀ ਤੋਂ ਚਲ ਰਹੇ ਸੰਪਟ ਪਾਠ ਦਾ ਕੱਲ 18 ਫਰਵਰੀ ਨੂੰ ਸਵੇਰੇ ਭੋਗ ਪਾਇਆ ਗਿਆ ਅਤੇ ਸੰਗਤ ਨੂੰ ਹੱਥ ਲਿਖੀ ਬੀੜ ਸਾਹਿਬ ਦੇ ਦਰਸ਼ਨ ਵੀ ਕਰਵਾਏ ਗਏ । ਜਿਸ ਤੋਂ ਬਾਦ ਕੀਰਤਨ ਦੀਵਾਨ ਸਜਾਏ ਗਏ। ਜਿਸ ਵਿਚ ਦਿੱਲੀ , ਬਰੇਲੀ ,ਰਾਮਪੁਰ ,ਹਲਦਵਾਨੀ ਆਦਿ ਸਮੇਤ ਕਈ ਦੂਰ ਦੇ ਅਤੇ ਲਾਗੇ ਦੇ ਪਿੰਡਾਂ ਅਤੇ ਸ਼ਹਿਰਾਂ ਚੋਂ ਸੰਗਤਾਂ ਨੇ ਹਜਾਰਾਂ ਦੀ ਤਾਦਾਦ ਵਿਚ ਹਾਜ਼ਰੀਆਂ ਭਰੀਆਂ । ਸੰਗਤਾਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਸੰਗਤ ਲਈ ਲਗਾਏ ਗਏ ।ਸ਼ਾਮ ਨੂੰ 6 ਵਜੇ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਤਿਸ਼ ਬਾਜੀ ਕੀਤੀ ਗਈ। ਇਸਦੇ ਨਾਲ ਹੀ ਪ੍ਰਬੰਧਕ ਕਮੇਟੀ ਵੱਲੋਂ ਦੂਰ ਤੋਂ ਆਈਆਂ ਸੰਗਤਾਂ ਲਈ ਰੁਕਣ ਦਾ ਵੀ ਖਾਸਾ ਪਰਬੰਧ ਕੀਤਾ ਗਿਆ ।
ਇਸ ਸਮਾਗਮ ਦੌਰਾਨ ਪਾਵਕੀ ਵੈਲਫੇਅਰ ਸੁਸਾਇਟੀ ਵੱਲੋਂ ਹਲਦਵਾਨੀ ਦੀ ਸਵ. ਬੀ ਕੇ ਡੀ ਜੋਸ਼ੀ ਚੈਰੀਟੇਬਲ ਬੱਲਡ ਬੈਂਕ ਦੇ ਸਹਿਯੋਗ ਨਾਲ ਲਗਾਤਾਰ ਚੌਥਾ ਖ਼ੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 68 ਲੋਕਾਂ ਨੇ ਖ਼ੂਨ ਦਾਨ ਕੀਤਾ। ਉੱਤਰਾਖੰਡ ਆਇਕਨ ਸ. ਹਰਵਿੰਦਰ ਸਿੰਘ ਚੁੱਘ ਨੇ ਕਿਹਾ ਇਹ ਖੂਨ ਥੈਲੇਸੀਮੀਆ ਬਿਮਾਰੀ ਨਾਲ ਗ੍ਰਸਤ ਬੱਚਿਆਂ ਲਈ ਵਰਤਿਆ ਜਾਵੇਗਾ ।
ਇਸ ਮੌਕੇ ਓਹਨਾਂ ਨੇ ਸਮਾਜ ਲਈ ਕੰਮ ਕਰਦੀਆਂ ਸੰਸਥਾਵਾਂ ਜ਼ਿੰਦਗੀ ਜ਼ਿੰਦਾਬਾਦ , ਅਰਨੀ ਐਜੂਕੇਸ਼ਨ, ਗਰੀਨ ਇਨਵੋਇਰਨਮੇਂਟ ਆਦਿ ਨੂੰ ਅਤੇ ਸਮਾਜਿਕ ਲੋਕਾਂ ਨੂੰ ਵੀ ਸਨਮਾਨਿਤ ਕੀਤਾ । ਇਸ ਦੌਰਾਨ ਉੱਤਰਾਖੰਡ ਆਈਕਨ ਹਰਵਿੰਦਰ ਸਿੰਘ ਚੁੱਘ ,ਅਰਵਿੰਦਰ ਸਿੰਘ ਖੁਰਾਨਾ ,ਕਰਮਜੀਤ ਸਿੰਘ ਚਾਨਾ , ਬਲਜੀਤ ਕੌਰ, ਬੰਟੀ ਖੁਰਾਨਾ ,ਰਣਜੀਤ ਸਿੰਘ ,ਨਿਰਵਜੀਤ ਕੌਰ ,ਪਵਨਦੀਪ ਕੌਰ ,ਆਰਿਫ਼ ਜ਼ੈਦੀ, ਏਕਤਾ ਖੜਕਾ, ਮਮਤਾ ਨਾਰੰਗ ਆਦਿ ਲੋਗ ਮੌਜੂਦ ਰਹੇ।